ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ਮੋਟਰ ਵਾਹਨ ਮਾਲਕਾਂ ਨੂੰ ਆਪਣੇ ਵਹੀਕਲਾਂ ਨੂੰ ਵਾਹਨ ਪਲੇਟਫਾਰਮ `ਤੇ
ਦਰਸਾਉਣ ਦੀ ਸਹੂਲਤ ਦੇਣ ਲਈ ਇਸ ਸਬੰਧੀ ਘਰ ਬੈਠੇ ਹੀ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਦਿੱਤੀ ਹੈ।ਇਹ ਸਹੂਲਤ ਸਿਰਫ ਉਨਾਂ ਵਾਹਨਾਂ ਲਈ ਹੈ ਜੋ ਮੋਟਰ ਵਹੀਕਲ ਐਕਟ 1988 ਅਧੀਨ ਰਜਿਸਟਰਡ ਹਨ ਅਤੇ ਜਿਨਾਂ ਨੂੰ ਸੀ.ਐਮ.ਵੀ ਰੂਲਜ਼ 1989 ਅਧੀਨ ਰਜਿਸਟ੍ਰੇਸ਼ਨ ਮਾਰਕ ਸੌਂਪੇ ਗਏ ਹਨ।ਇਹ ਜਾਣਕਾਰੀ ਸੈਕਟਰੀ ਆਰ.ਟੀ.ਏ ਦਰਬਾਰਾ ਸਿੰਘ ਨੇ ਅੱਜ ਇੱਥੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ ।
ਉਨਾਂ ਵਾਹਨ ਪਲੇਟਫਾਰਮ `ਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਮਹੱਤਤਾ `ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਵਹੀਕਲਾਂ ਨੂੰ ਵਾਹਨ ਪਲੇਟਫਾਰਮ `ਤੇ ਦਰਸਾਇਆ ਜਾਣਾ ਲਾਜ਼ਮੀ ਹੈ ਕਿਉਂਕਿ ਭਾਰਤ ਸਰਕਾਰ ਦੇ ਵਾਹਨ ਪਲੇਟਫਾਰਮ ਰਾਹੀਂ ਮੋਟਰ ਵਾਹਨਾਂ ਦੇ ਕੌਮੀ ਰਜਿਸਟਰ ਦਾ ਪ੍ਰਬੰਧਨ ਕੀਤਾ ਜਾਂਦਾ ਹੈ।ਉਨਾਂ ਇਹ ਵੀ ਦੱਸਿਆ ਕਿ ਵਾਹਨਾਂ ਦੀ ਚੈਕਿੰਗ ਦੌਰਾਨ ਹੁਣ ਵਾਹਨ ਦੇ ਵੇਰਵੇ ਇਨਫੋਰਸਮੈਂਟ ਏਜੰਸੀਆਂ ਵਲੋਂ ਵਾਹਨ ਪੋਰਟਲ ਅਤੇ ਭਾਰਤ ਸਰਕਾਰ ਦੀ ਐਮ ਪਰਿਵਹਨ ਐਪ ਰਾਹੀਂ ਚੈਕ ਕੀਤੇ ਜਾਂਦੇ ਹਨ।ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਵਹੀਕਲ ਵਾਹਨ ਪੋਰਟਲ `ਤੇ ਦਰਸਾਇਆ ਜਾਵੇ ਅਤੇ ਹੁਣ ਪ੍ਰਦੂਸ਼ਣ ਕਲੀਅਰੈਂਸ ਅਤੇ ਬੀਮੇ ਦੇ ਵੇਰਵੇ ਵੀ ਵਾਹਨ ਪਲੇਟਫਾਰਮ `ਤੇ ਹੀ ਦਰਸਾਏ ਜਾਂਦੇ ਹਨ।ਉਨਾਂ ਕਿਹਾ ਕਿ ਵਾਹਨ ਪਲੇਟਫਾਰਮ `ਤੇ ਨਾ ਦਰਸਾਏ ਜਾਣ ਵਾਲੇ ਵਹੀਕਲ ਬੀਮੇ, ਪ੍ਰਦੂਸ਼ਣ ਸਬੰਧੀ ਮਨਜ਼ੂਰੀ ਅਤੇ ਅਤੇ ਚਲਾਨ ਨਾਲ ਜੁੜੇ ਮੁੱਦਿਆਂ ਦਾ ਕਾਰਨ ਬਣ ਸਕਦੇ ਹਨ।
ਉਨਾਂ ਕਿਹਾ ਕਿ ਹੁਣ ਕਿਸੇ ਵਿਅਕਤੀ ਨੂੰ ਇਸ ਸੇਵਾ, ਜਿਸ ਨੂੰ ਆਮ ਤੌਰ `ਤੇ ਬੈਕਲਾਗ ਆਫ਼ ਵਹੀਕਲ ਵਜੋਂ ਜਾਣਿਆ ਜਾਂਦਾ ਹੈ, ਲਈ ਆਰ.ਟੀ.ਏ ਜਾਂ ਐਸ.ਡੀ.ਐਮ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਹੈ, ਕਿਉਂ ਬੈਕਲੌਗ ਐਂਟਰੀ ਜਨਰੇਟ ਕਰਨ ਲਈ ਸਿਸਟਮ ਤੱਕ ਸਟਾਫ਼ ਦੀ ਅਕਸੈਸ ਬੰਦ ਕਰ ਦਿੱਤੀ ਗਈ ਹੈ ਅਤੇ ਇਹ ਸਹੂਲਤ ਹੁਣ ਜਨਤਾ ਦੇ ਹੱਥ ਵਿੱਚ ਹੈ।ਇਹ ਕਦਮ ਵਿਸ਼ੇਸ਼ ਤੌਰ `ਤੇ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੀ ਆਵਾਜਾਈ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ ਅਤੇ ਵਾਹਨ ਪਲੇਟਫਾਰਮ `ਤੇ ਵਹੀਕਲ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਏਗਾ।ਉਨਾਂ ਕਿਹਾ ਕਿ ਦੂਜੇ ਪਾਸੇ ਇਹ ਮੋਟਰ ਵਾਹਨ ਮਾਲਕ ਨੂੰ ਕਿਸੇ ਵੀ ਸ਼ੋਸ਼ਣ ਅਤੇ ਭ੍ਰਿਸ਼ਟਾਚਾਰ ਤੋਂ ਵੀ ਬਚਾਏਗਾ।ਉਨਾਂ ਵਾਹਨ ਮਾਲਕਾਂ ਨੂੰ ਸਲਾਹ ਦਿੱਤੀ ਕਿ ਉਹ www.punjabtransport.org `ਤੇ ਆਨਲਾਈਨ ਅਪਲਾਈ ਕਰਕੇ 15 ਜੂਨ 2020 ਤੱਕ ਆਪਣੇ ਵਹੀਕਲ ਵਾਹਨ ਪਲੇਟਫਾਰਮ `ਤੇ ਰਜਿਸਟਰ ਕਰਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media