Monday, July 6, 2026

ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਿੱਧੂ ਨੇ ਸਫ਼ਾਈ ਸੇਵਕਾਂ ਨੂੰ ਮਾਸਕ, ਸੈਨੀਟਾਈਜਰ ਤੇ ਦਸਤਾਨੇ ਵੰਡ ਕੇ ਮਨਾਇਆ ਜਨਮ ਦਿਨ

ਲੌਂਗੋਵਾਲ, 10 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ PPNJ1005202001ਰਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਸਿੱਧੂ ਨੇ ਆਪਣਾ ਜਨਮ ਦਿਨ ਨਗਰ ਕੌਂਸਲ ਲਹਿਰਾਗਾਗਾ ਵਿਖੇ ਸਫ਼ਾਈ ਸੇਵਕਾਂ ਨੂੰ ਐਨ-95 ਮਾਸਕ, ਸੈਨੀਟਾਈਜ਼ਰ ਅਤੇ ਦਸਤਾਨੇ ਆਦਿ ਵੰਡ ਕੇ ਮਨਾਇਆ।ਉਨ੍ਹਾਂ ਕਿਹਾ ਕਿ ਫਰੰਟ ਲਾਈਨ ਤੇ ਕੰਮ ਕਰ ਰਹੇ ਡਾਕਟਰਾਂ, ਪੈਰਾ ਮੈਡੀਕਲ ਸਟਾਫ, ਪੁਲਿਸ ਮੁਲਾਜ਼ਮਾਂ ਅਤੇ ਸਫਾਈ ਸੇਵਕਾਂ ਦੇ ਕੰਮਾਂ ਨੂੰ ਦੇਖਦਿਆਂ ਉਨਾਂ ਇਹ ਫੈਸਲਾ ਲ਼ਿਆ ਹੈ।
                  ਇਸ ਮੌਕੇ ਸੰਜੀਵ ਕੁਮਾਰ ਹਨੀ ਮੈਂਬਰ ਪੀ.ਪੀ.ਸੀ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ ਲਹਿਲ, ਟਰੱਕ ਯੂਨੀਅਨ ਦੇ ਪ੍ਰਧਾਨ ਕਿਰਪਾਲ ਸਿੰਘ ਨਾਥਾ, ਸੀਨੀਅਰ ਕਾਂਗਰਸੀਆਂ ਰਾਜਸ਼ ਕੁਮਾਰ ਭੋਲਾ, ਬਲਾਕ ਸੰਮਤੀ ਦੇ ਵਾਇਸ ਚੇਅਰਮੈਨ ਰਵਿੰਦਰ ਕੁਮਾਰ ਰਿੰਕੂ ਗੁਰਨੇ, ਸਹਾਇਕ ਐਡਵੋਕੇਟ ਜਨਰਲ ਅਰਪਿੰਦਰ ਸਿੰਘ ਸਿੱਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹੇਸ਼ ਕੁਮਾਰ ਨੀਟੂ ਸ਼ਰਮਾ, ਕਾਂਗਰਸ ਐਸ.ਸੀ ਸੈਲ ਦੇ ਜ਼ਿਲ੍ਹਾ ਚੇਅਰਮੈਨ ਗੁਰਲਾਲ ਸਿੰਘ, ਬਲਾਕ ਸੰਮਤੀ ਦੀ ਚੇਅਰਮੈਨ ਬੀਬੀ ਸਰਬਜੀਤ ਕੌਰ ਦੇ ਪਤੀ ਸੁਖਰਾਮ ਸਿੰਘ ਪੱਪੀ ਖੰਡੇਵਾਦ, ਯੂਥ ਕਾਂਗਰਸ ਦੇ ਸੂਬਾ ਜਨ ਸਕੱਤਰ ਐਡਵੋਕੇਟ ਪੁਸ਼ਪਿੰਦਰ ਗੁਰੂ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਸੇਰਵਿੰਦਰ ਸਿੰਘ ਡਸਕਾ, ਸ਼ੈਲਰ ਐਸ਼ੋਸ਼ੀਏਸ਼ਨ ਦੇ ਚੇੇਅਰਮੈਨ ਅਮਰਨਾਥ ਕੋਕੀ, ਕਾਕਾ ਪੇੇਂਟਰ ਲਹਿਰਾ ਅਤੇ ਮਾਨ ਲਹਿਰਾ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …