Thursday, March 26, 2026

ਡਾ. ਦੇਵ ਰਾਜ ਡੀ.ਏ.ਵੀ ਪਬਲਿਕ ਸਕੂਲ ‘ਚ ‘ਮਾਂ’ ਦਿਵਸ ਨੂੰ ਸਮਰਪਿਤ ਆਨਲਾਇਨ ਬਾਲ ਮੁਕਾਬਲੇ

ਲੌਂਗੋਵਾਲ, 10 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਾ. ਦੇਵ ਰਾਜ ਡੀ.ਏ.ਵੀ ਪਬਲਿਕ ਸਕੂਲ ਲਹਿਰਾਗਾਗਾ ਸਕੂਲ ਕਮੇਟੀ ਪ੍ਰਧਾਨ ਮੈਡਮ ਉਰਮਲਾ PPNJ1005202003ਰਾਣੀ ਅਤੇ ਉਪ ਪ੍ਰਧਾਨ ਲੱਕੀ ਖੋਖਰ ਦੀ ਰਹਿਨੁਮਾਈ ਹੇਠ ‘ਮਾਂ’ ਦਿਵਸ ਦੇ ਮੌਕੇ ਸਕੂਲੀ ਵਿਦਿਆਰਥੀਆਂ ਦੇ ਆਨ-ਲਾਇਨ ਬਾਲ ਮੁਕਾਬਲੇ ਕਰਵਾਏ ਗਏ।ਮੈਨੇਜਿੰਗ ਡਾਇਰੈਕਟਰ ਪ੍ਰਵੀਨ ਖੋਖਰ ਨੇ ਵਿਦਿਆਰਥੀਆਂ ਨੂੰ ‘ਮਾਂ’ ਦਿਵਸ ਦੀ ਹਾਰਦਿਕ ਵਧਾਈ ਦਿੰਦੇ ਹੋਏ ਕਿਹਾ ਕਿ ਸਭ ਤੋਂ ਪਹਿਲੀ ਤੇ ਪਿਆਰੀ ਜਿਹੀ ਇਕਲੌਤੀ ਸ਼ੈਅ ‘ਮਾਂ’ ਹੀ ਹੁੰਦੀ ਹੈ ।
           ਸਕੂਲ ਦੇ ਸੀਨੀਅਰ ਅਧਿਆਪਕ ਮੈਡਮ ਸੋਨੀਆ ਰਾਣੀ, ਜੋਤੀ ਰਾਣੀ, ਸ਼ਿਵਾਨੀ ਰਾਣੀ, ਜਸ਼ਨਦੀਪ ਕੌਰ, ਗਗਨਦੀਪ ਕੌਰ ਅਤੇ ਹਰਮਨਦੀਪ ਕੌਰ ਆਦਿ ਵਲੋਂ ਵਿਦਿਆਰਥੀਆਂ ਦੇ ਕਵਿਤਾ ਉਚਾਰਣ ਅਤੇ ਕਵਿਤਾ ਲੇਖਣੀ, ਗਰੀਟਿੰਗ ਕਾਰਡ ਬਣਾਉਣ, ਪੋਸਟਰ ਬਣਾਉਣ, ਭਾਸ਼ਣ ਪ੍ਰਤੀਯੋਗਤਾ ਅਦਿ ਦੇ ਬਾਲ ਮੁਕਾਬਲੇ ਕਰਵਾਏ ਗਏ । ਜਿਸਦੇ ਕਵਿਤਾ ਉਚਾਰਣ ਮੁਕਾਬਲੇ ਦੇ ਮਿਡਲ ਵਰਗ ਵਿੱਚੋਂ ਵਿਨਾਅਕ, ਰੋਹਿਤ ਸ਼ਰਮਾ ਨੇ ਪਹਿਲੀ, ਜਸਪ੍ਰੀਤ ਕੌਰ ਤੇ ਕ੍ਰਿਸ਼ਨਪ੍ਰੀਤ ਕੌਰ ਨੇ ਦੂਸਰੀ ਅਤੇ ਹਰਮਨ ਕੌਰ, ਸੁਪਨਦੀਪ ਸਿੰਘ, ਦਲਵਿੰਦਰ ਸਿੰਘ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ।ਸੈਕੰਡਰੀ ਵਰਗ ਵਿੱਚੋਂ ਹਰਮੀਤ ਕੌਰ, ਹਰਮਨਦੀਪ ਕੌਰ ਨੇ ਪਹਿਲੀ ਅਮਨਦੀਪ ਕੌਰ, ਅਕਸ਼ਦੀਪ ਸਿੰਘ ਨੇ ਦੂਸਰੀ ਅਤੇ ਮਨਜੋਤ ਕੌਰ ਤੇ ਸਿਮਰਨਜੀਤ ਕੌਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ।ਗਰੀਟਿੰਗ ਕਾਰਡ ਮੁਕਾਬਲੇ ਦੇ ਪ੍ਰਾਇਮਰੀ ਵਰਗ ਵਿੱਚੋਂ ਨਰਿੰਦਰ ਸਿੰਘ, ਜਸਮੀਤ ਕੌਰ, ਰੰਕਿਤਾ ਤੇ ਅਮਨਦੀਪ ਸਿੰਘ ਨੇ ਪਹਿਲੀ ਗੁਰਪੀ੍ਰਤ ਕੌਰ, ਜਸਕਿਰਤ ਸਿੰਘ, ਪ੍ਰਭਜੋਤ ਕੌਰ ਤੇ ਸੁਖਜਿੰਦਰ ਸਿੰਘ ਨੇ ਦੂਸਰੀ ਅਤੇ ਅਭਿਨੂਰ, ਜਸ਼ਦੀਪ ਸ਼ਰਮਾਂ, ਅਵਨੀਤ ਕੌਰ ਤੇ ਸਿਮਰਨਜੀਤ ਕੌਰ ਨੇ ਤੀਸਰੀ ਪੁਜੀਸਨ ਹਾਸਲ ਕੀਤੀ।ਪੋਸਟਰ ਬਣਾਉਣ ਮੁਕਾਬਲੇ ਦੇ ਸੀਨੀਅਰ ਵਰਗ ਵਿੱਚੋਂ ਹਰਮੀਤ ਕੌਰ ਤੇ ਹਰਮਨਦੀਪ ਕੌਰ ਨੇ ਪਹਿਲੀ, ਅਕਾਸ਼ਦੀਪ ਕੌਰ ਤੇ ਅਮਨਦੀਪ ਕੌਰ ਨੇ ਦੂਸਰੀ ਅਤੇ ਮਨਜੋਤ ਕੌਰ, ਬਲਰਾਜ਼ ਸਿੰਘ ਤੇ ਸਿਮਰਨਜੀਤ ਕੌਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ।ਪ੍ਰੀ-ਪ੍ਰਾਇਮਰੀ ਵਰਗ ਦੇ ਕਵਿਤਾ ਉਚਾਰਣ ਮੁਕਾਬਲੇ ਵਿਚੋਂ ਰਾਘਵ, ਬਲਕਰਨ ਸਿੰਘ ਤੇ ਕਰਨਵੀਰ ਸਿੰਘ ਨੇ ਪਹਿਲੀ, ਸਪਨਾ, ਲਵਿਸ਼ਾ, ਜੈਸਮੀਨ ਨੇ ਦੂਸਰੀ, ਕਮਲਪ੍ਰੀਤ ਕੌਰ, ਲਵਰੇਂਜ ਸਿੰਘ ਤੇ ਹਰਪ੍ਰੀਤ ਕੌਰ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …