Tuesday, September 29, 2026

ਬਠਿੰਡਾ ਦੀਆਂ 35 ਹੋਰ ਰਿਪੋਰਟਾਂ ਆਈਆਂ ਨੈਗੇਟਿਵ, ਸ਼ਹਿਰ ਨੂੰ ਕੀਤਾ ਸੈਨੇਟਾਈਜ

ਹੁਣ ਕੇਵਲ 12 ਰਿਪੋਰਟਾਂ ਆਉਣੀਆਂ ਬਾਕੀ

ਬਠਿੰਡਾ, 10 ਮਈ (ਪੰਜਾਬ ਪੋਸਟ ਬਿਊਰੋ) – ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਆਈ.ਏ.ਐਸ ਨੇ ਦੱਸਿਆ ਹੈ ਕਿ ਅੱਜ ਬਠਿੰਡੇ ਜਿ਼ਲ੍ਹੇ ਤੋਂ ਭੇਜੇ 35 ਹੋਰ Corona Covidਨਮੂਨਿਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਸਿਰਫ 12 ਨਮੂਨਿਆਂ ਦੀ ਹੀ ਰਿਪੋਰਟ ਬਕਾਇਆ ਹੈ।ਬਕਾਇਆ ਨਮੂਨਿਆਂ ਵਿੱਚ 7 ਨਮੂਨੇ ਰਾਜਸਥਾਨ ਤੋਂ ਆਏ ਮਜਦੂਰਾਂ ਦੇ ਬਕਾਇਆ ਹਨ, ਜਦ ਕਿ 5 ਨਮੂਨੇ ਬੀਤੇ ਕੱਲ ਲੈ ਕੇ ਭੇਜੇ ਗਏ ਸਨ।
                ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਤੱਕ ਜਿਲ੍ਹੇ ਵਿਚ ਤਖਤ ਸ੍ਰੀ ਹਜੂਰ ਸਾਹਬਿ, ਨਾਂਦੇੜ ਤੋਂ ਆਏ ਸ਼ਰਧਾਲੂਆਂ, ਕੋਟਾ ਤੋਂ ਆਏ ਵਿਦਿਆਰਥੀਆਂ ਅਤੇ ਜੈਸਮਲਮੇਰ ਤੋਂ ਆਏ ਸਾਰੇ ਮਜਦੂਰਾਂ ਨੇ ਨਮੂਨੇ ਲਏ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਜਿਲ੍ਹੇ ਵਿਚ 41 ਮਰੀਜ ਹਨ।ਜਿੰਨ੍ਹਾਂ ਵਿਚੋਂ ਇੱਕ ਦੂਸਰੇ ਜਿਲ੍ਹੇ ਨਾਲ ਸਬੰਧਤ ਹੈ।ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸੇ ਕਾਰਨ ਰਾਜ ਪੱਧਰ ‘ਤੇ ਜਾਰੀ ਹੁੰਦੇ ਮੀਡੀਆ ਬੁਲੇਟਿਨ ਵਿਚ ਬਠਿੰਡਾ ਜਿਲ੍ਹੇ ਦੇ ਮਰੀਜ਼ਾਂ ਦੀ ਗਿਣਤੀ 40 ਲਿਖੀ ਹੁੰਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਊਧਮ ਸਿੰਘ ਨਗਰ ਵਿਚ ਜ਼ੋ ਮਰੀਜ ਮਿਲਿਆ ਸੀ, ਉਸਦੇ ਪਰਿਵਾਰਕ ਮੈਂਬਰਾਂ ਅਤੇ ਸੰਪਰਕਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।
                 ਬੀ.ਸ੍ਰੀ ਨਿਵਾਸਨ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੀ ਜੀਵਨ ਜਾਚ ਵਿੱਚ ਬਦਲਾਅ ਕਰਕੇ ਕਰੋਨਾ ਨਾਲ ਵਿਚਰਦਿਆਂ ਇਸ ਤੋਂ ਕਿਵੇਂ ਬਚਣਾ ਹੈ, ਇਹ ਸਿੱਖਣਾ ਪਵੇਗਾ।ਰੋਜ਼ਾਨਾ ਜੀਵਨ ‘ਚ ਮੂੰਹ ‘ਤੇ ਮਾਸਕ ਲਗਾ ਕੇ, ਸਮਾਜਿਕ ਦੂਰੀ ਬਣਾ ਕੇ ਰੱਖ ਕੇ ਅਤੇ ਵਾਰ ਵਾਰ ਹੱਥ ਧੋਣਾ ਵੀ ਜਰੂਰੀ ਹੈ।
                ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਤਵਾਰ ਕਾਰਨ ਅੱਜ ਬਜਾਰ ਬੰਦ ਸਨ ਅਤੇ ਨਗਰ ਨਿਗਮ ਵਲੋਂ ਬਜਾਰਾਂ ਵਿਚ ਸੈਨੇਟਾਈਜਰ ਦਾ ਛਿੜਕਾਅ ਕੀਤਾ ਗਿਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …