ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਯੂਸ਼ ਮੰਤਰਾਲਾ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇੰਡੀਅਨ ਇੰਸਟੀਚਿਊਟ ਆਫ
ਹੋਮਿਉਪੈਥਿਕ ਫਿਜੀਸੀਅਨਜ਼ ਦੀ ਪੰਜਾਬ ਇਕਾਈ ਵਲੋਂ ਕੋਵਿਡ-19 ਕਰੋਨਾ ਮਹਾਮਾਰੀ ਵਿਰੁੱਧ ਰਾਜ ਪੱਧਰ ਤੇ ਇਮੂਨਿਟੀ ਬੂਸਟਰ ਹੋਮਿਉਪੈਥਿਕ ਦਵਾਈ ਵੰਡਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।
ਸੰਗਰੂਰ ਇਕਾਈ ਵਲੋਂ ਡਾ. ਏ.ਐਸ ਮਾਨ ਦੁਆਰਾ ਕੈਪਟਨ ਕਰਮ ਸਿੰਘ ਨਗਰ ਵਿਖੇ 400 ਪਰਿਵਾਰਾਂ ਨੂੰ ਇਹ ਦਵਾਈ ਵੰਡੀ ਗਈ।ਇਸ ਮੌਕੇ ਕੈਪਟਨ ਕਰਮ ਸਿੰਘ ਨਗਰ ਦੇ ਪ੍ਰਧਾਨ ਰਾਜਿੰਦਰ ਪੱਪੂ, ਰਾਜੀਵ ਜ਼ਿੰਦਲ, ਬਲਵਿੰਦਰ ਜ਼ਿੰਦਲ, ਤਿਲਕ ਰਾਜ ਸਤੀਜਾ, ਰਾਜਿੰਦਰ ਕੁਮਾਰ, ਲਾਜਪਤ ਛਾਬੜਾ, ਮੁਖਤਿਆਰ ਸਿੰਘ, ਹਰੀਸ਼ ਰਤਨ ਮੇਵਾ ਸਿੰਘ, ਰਾਜਿੰਦਰ ਬਿਲੂ, ਚੂਹੜ ਸਿੰਘ ਆਦਿ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media