ਜੰਡਿਆਲਾ ਗੁਰੂ, 11 ਮਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਮਰਹੂਮ ਪੰਜਾਬੀ ਸਾਹਿਤਕਾਰ ਤਰਲੋਕ ਸਿੰਘ ਦੀਵਾਨਾ ਅਤੇ ਪੰਜਾਬੀ ਸਹਿਤ ਸਭਾ (ਰਜਿ.)
ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਦੇ ਗ੍ਰਹਿ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਵਿਖੇ ਫਿਲਮ ਜਗਤ ਤੇ ਰੰਗਮੰਚ ਨਾਲ ਜੁੜੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਹਰਿੰਦਰ ਸਿੰਘ ਸੋਹਲ ਨੇ ਕਿਹਾ ਹੈ ਕਿ ਅੱਜ ਔਖੀ ਘੜੀ ‘ਚ ਹਰ ਕੋਈ ਫਿਕਰ ਭਰੀ ਜਿੰਦਗੀ ਜੀਅ ਰਿਹਾ ਹੈ।ਪਰ ਆਪਣੇ ਪਰਿਵਾਰਾਂ ਨੂੰ ਛੱਡ ਕੇ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਸਿਹਤ ਤੇ ਪੁਲਿਸ ਮੁਲਾਜ਼ਮ ਅਤੇ ਮੀਡੀਆ ਕਰਮੀ ਸ਼ਲਾਘਾਯੋਗ ਕਾਰਜ਼ ਕਰ ਰਹੇ ਹਨ।ਸੋਹਲ ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਅਤੇ ਹਰੇਕ ਕੁਦਰਤੀ ਸੋਮੇ ਦੀ ਰੱਖਿਆ ਕਰੀਏ।ਉਨਾਂ ਕਿਹਾ ਕਿ ਸਾਨੂੰ ਹਮੇਸ਼ਾਂ ਲਈ ਆਪਣਾ ਲਾਈਫ ਸਟਾਇਲ ਬਦਲਣਾ ਪਵੇਗਾ ਤੇ ਪੱਛਮੀ ਸਭਅਤਾ ਨੂੰ ਛੱਡ ਕੇ ਅਮੀਰ ਭਾਰਤੀ ਵਿਰਸੇ ਤੇ ਸੰਸਕ੍ਰਿਤੀ ਨੂੰ ਅਪਣਾਉਣਾ ਪਵੇਗਾ।
ਇਸ ਮੌਕੇ ਜਗਜੀਤ ਸਿੰਘ ਸੰਧੂ ਤੇ ਰਾਜਬੀਰ ਸਿੰਘ ਹਾਜਰ ਸਨ।
Punjab Post Daily Online Newspaper & Print Media