27 ਸਕੂਲਾਂ ਦੇ 40 ਵਿਦਿਆਰਥੀਆਂ ਲਿਆ ਹਿੱਸਾ – ਮੱਟੂ
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੰਧੂ) – ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਮਾਣ ਧੀਆਂ ‘ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਵਲੋਂ ਮਾਂ ਦਿਵਸ
ਮੌਕੇ ਆਨਲਾਈਨ ਇੰਟਰ-ਸਕੂਲ ਪੋਸਟਰ ਮੁਕਾਬਲਾ ਕਰਾਇਆ ਗਿਆ।27 ਸਕੂਲਾਂ ਦੇ 40 ਵਿਦਿਆਰਥੀਆਂ ਨੇ ਘਰ ਬੈਠੇ ਮਾਂ ਦਿਵਸ ਨੂੰ ਸਮਰਪਿਤ ਪੋਸਟਰ ਬਣਾ ਕੇ ਭੇਜੇ।ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਨਤੀਜ਼ਾ ਐਲਾਨਦਿਆਂ ਕਿਹਾ ਕਿ ਪੋਸਟਰ ਮੁਕਾਬਲੇ ‘ਚ ਹੋਲੀ ਹਾਰਟ ਸਕੂਲ ਦੇ ਸੁਖਰਾਜ ਸਿੰਘ ਅਤੇ ਲਵਡੇਲ ਸਕੂਲ ਦੇ ਲਿਗਨ ਲੱਲੂ ਨੇ ਸਾਂਝੇ ਤੋਰ ‘ਤੇ ਪਹਿਲਾ ਅਤੇ ਹੋਲੀ ਹਾਰਟ ਸਕੂਲ ਦੀ ਅਮਨਦੀਪ ਕੋਰ ਤੇ ਲਵਡੇਲ ਸਕੂਲ ਦੀ ਵੰਦਨਾ ਕੁਮਾਰੀ ਨੇ ਦੂਸਰਾ, ਮਾਨਵ ਪਬਲਿਕ ਸਕੂਲ ਦੀ ਰਸਿਕਾ ਮਹਿਰਾ ਅਤੇ ਸਨਵੈਲੀ ਸਕੂਲ ਦੀ ਅਰਪਿਤਾ ਨੇ ਸਾਂਝੇ ਤੋਰ ‘ਤੇ ਤੀਸਰਾ ਸਥਾਨ, ਮਾਧਵ ਵਿੱਦਿਆ ਸਕੂਲ ਦੇ ਰਾਜ ਨੇ ਚੌਥਾ ਸਥਾਨ, ਗੇ੍ਰਟ ਇੰਡੀਆ ਸਕੂਲ ਦੇ ਤੇਜਪਾਲ ਸ਼ਰਮਾ ਨੇ ਪੰਜਵਾਂ ਸਥਾਨ, ਪ੍ਰਭਾਕਰ ਸਕੂਲ ਦੀ ਨਿਧੀ ਨੇ 6ਵਾਂ ਸਥਾਨ ਪ੍ਰਾਪਤ ਕੀਤਾ।ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਹਿਲੀਆਂ 6 ਪੁਜ਼ੀਸ਼ਨਾਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਸਭ ਤੋਂ ਛੋਟੀ ਉਮਰ ਤੇ ਨਰਸਰੀ ਕਲਾਸ ਦੀ ਵਿਦਿਆਰਥਣ ਵੰਸ਼ਿਕਾ ਨੂੰ ਸਪੈਸ਼ਲ ਇਨਾਮ ਅਤੇ ਮੁਸਕਾਨ ਕੋਰ, ਦਮਨਜੀਤ ਸਿੰਘ, ਮਾਨਵਜੀਤ ਕੋਰ, ਪ੍ਰੀਤੀ, ਚਾਹਤ, ਜਸਮੀਤ ਕੋਰ, ਅਮਾਇਕਾ ਸਹਿਗਲ, ਸਿਮਰਨਜੀਤ ਕੋਰ, ਪ੍ਰੀਆ, ਸਿਮਰਨ ਭੱਟੀ, ਟਵਿੰਕਲ, ਗੁਰਜੋਬਨਜੀਤ, ਨਵਪ੍ਰੀਤ ਕੋਰ, ਲਵਪ੍ਰੀਤ ਸਿੰਘ, ਗੋਰਵਪ੍ਰੀਤ ਸਿੰਘ, ਨਵਕੀਰਤ ਕੋਰ, ਮਨਮੀਤ ਕੋਰ, ਸਿਮਰਨਜੀਤ ਕੋਰ, ਤਨੂੰਪ੍ਰੀਤ ਕੋਰ, ਮੁਰਲੀਨ ਕੋਰ, ਹੰਸਦੀਪ ਸਿੰਘ, ਜਸਦੀਪ ਕੋਰ,ਯਾਸ਼ਿਨਪ੍ਰੀਤ ਕੋਰ, ਸਿਮਰਜੋਤ ਕੋਰ ਕਸ਼ਿਸ਼, ਮਨਦੀਪ ਕੋਰ, ਮਹਿਕਪ੍ਰੀਤ ਕੋਰ, ਨਵਜੋਤ ਕੋਰ ਅਤੇ ਗੁਰਸੇਵਕ ਸਿੰਘ ਨੂੰ ਹੌਸਲਾ ਅਫਜ਼ਾਈ ਲਈ ਲਾਕਡਾਊਨ ਤੋ ਬਾਅਦ ਸਨਮਾਨਿਤ ਕੀਤਾ ਜਾਵੇ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media