ਗੁਰਦਾਸਪੁਰ, 11 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦੱਸਿਆ ਹੈ ਕਿ ਜ਼ਿਲੇ ‘ਚ ਕਰੋਨਾ ਵਾਇਰਸ ਦੇ
1812 ਸ਼ੱਕੀ ਮਰੀਜਾਂ ਵਿਚੋਂ 1602 ਮਰੀਜਾਂ ਦੀ ਰਿਪੋਰਟ ਨੈਗਟਿਵ ਪ੍ਰਾਪਤ ਹੋਈ ਹੈ।123 ਪੋਜ਼ਟਿਵ ਮਰੀਜ਼ਾਂ ਵਿਚੋਂ 12 ਪੋਜ਼ਟਿਵ ਮਰੀਜ਼ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਤਾਂ ਹਨ, ਪਰ ਰਹਿੰਦੇ ਬਾਹਰਲੇ ਜ਼ਿਲਿਆਂ ਵਿੱਚ ਹਨ ਅਤੇ 75 ਮਰੀਜਾਂ ਦੀ ਰਿਪੋਰਟ ਪੈਡਿੰਗ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 123 ਪੋਜ਼ਟਿਵ ਮਰੀਜਾਂ ਵਿਚੋਂ 02 ਮਰੀਜ਼ ਲੋਕਲ ਗੁਰਦਾਸਪੁਰ ਦੇ, 120 ਯਾਤਰੀ (ਜਿਨਾਂ ਵਿਚ ਤਖਤ ਸ੍ਰੀ ਹਜੂਰ ਸਾਹਿਬ, ਨਾਂਦੇੜ ਅਤੇ ਹੋਰ ਰਾਜਾਂ ਨਾਲ ਸਬੰਧਿਤ ਹਨ), ਜੋ ਵੱਖ-ਵੱਖ ਸਥਾਨਾਂ `ਤੇ ਏਕਾਂਤਵਾਸ ਕੀਤੇ ਹੋਏ ਹਨ ਅਤੇ 01 ਪੋਜ਼ਟਿਵ ਮਰੀਜ, ਪਿੰਡ ਭੈਣੀ ਪਸਵਾਲ ਜਿਸ ਦੀ ਪਿਛਲੇ ਦਿਨਾਂ ਵਿਚ ਮੌਤ ਹੋ ਚੁੱਕੀ ਹੈ।ਉਨਾਂ ਦੱਸਿਆ ਕਿ ਐਕਟਿਵ 122 ਪੀੜਤ ਤੰਦਰੁਸਤ ਅਤੇ ਚੜਦੀ ਕਲਾ ਵਿਚ ਹਨ।
ਉਨਾਂ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਦੇ 02 ਐਕਟਿਵ ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਸੈਂਪਲ ਲਏ ਗਏ ਸਨ ਅਤੇ ਉਨਾਂ ਸਾਰਿਆਂ ਦੀ ਰਿਪੋਰਟ ਨੈਗਟਿਵ ਆਈ ਹੈ।ਉਨਾਂ ਅੱਗੇ ਦੱਸਿਆ ਕਿ 12 ਪੋਜ਼ਟਿਵ ਮਰੀਜ਼, ਜੋ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਤਾਂ ਹਨ, ਪਰ ਰਹਿੰਦੇ ਹੋਰਨਾਂ ਜ਼ਿਲਿਆਂ ਵਿਚ ਹਨ ਅਤੇ ਓਥੇ ਹੀ ਦਾਖਲ ਹਨ।ਇਹ ਗੁਰਦਾਸਪੁਰ ਜ਼ਿਲੇ ਅੰਦਰ ਆਏ ਹੀ ਨਹੀਂ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media