68 ਨਵੇਂ ਨਮੂਨੇ ਜਾਂਚ ਲਈ ਭੇਜੇ
ਬਠਿੰਡਾ, 12 ਮਈ (ਪੰਜਾਬ ਪੋਸਟ ਬਿਊਰੋ) – ਮੰਗਲਵਾਰ ਦੀ ਸ਼ਾਮ ਬਠਿੰਡਾ ਜ਼ਿਲੇ ਲਈ ਰਾਹਤ ਦੀ ਖ਼ਬਰ ਆਈ ਜਦ ਜ਼ਿਲੇ ਦੀ ਪਹਿਲੀ ਕਰੋਨਾ ਮਰੀਜ਼ ਦੀ
ਪਹਿਲੀ ਪੁਨਰ ਪੜਤਾਲ ਰਿਪੋਰਟ ਨੈਗੇਟਿਗ ਪ੍ਰਾਪਤ ਹੋਈ।ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਇਸ ਤੋਂ ਬਿਨਾਂ 64 ਹੋਰ ਨੈਗੇਟਿਗ ਰਿਪੋਰਟਾਂ ਪ੍ਰਾਪਤ ਹੋਈਆਂ ਹਨ।
ਡਿਪਟੀ ਕਮਿਸ਼ਨਰ ਕਿਹਾ ਕਿ ਜਿਸ ਮਹਿਲਾ ਦੀ ਅੱਜ ਨੈਗੇਟਿਵ ਰਿਪੋਰਟ ਪ੍ਰਾਪਤ ਹੋਈ ਹੈ।ਉਸ ਦਾ ਇਕ ਹੋਰ ਨਮੂਨਾ ਜਾਂਚ ਲਈ ਭੇਜਿਆ ਜਾਵੇਗਾ ਤੇ ਜੇਕਰ ਉਹ ਵੀ ਨੈਗੇਟਿਵ ਪ੍ਰਾਪਤ ਹੋਇਆ ਤਾਂ ਉਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।ਇਸੇ ਤਰਾਂ ਪਹਿਲੇ ਦਿਨ ਆਏ ਦੋ ਮਰੀਜਾਂ ਵਿਚੋਂ ਉਕਤ ਮਹਿਲਾ ਤੋਂ ਇਲਾਵਾ ਦੂਸਰੇ ਮਰੀਜ਼ ਦੀ ਪਹਿਲੀ ਪੁਨਰ ਜਾਂਚ ਰਿਪੋਰਟ ਪਾਜ਼ਟਿਵ ਆਈ ਹੈ।ਉਨਾਂ ਦਾ 5 ਦਿਨ ਦੇ ਵਕਫੇ ਬਾਅਦ ਮੁੜ ਨਮੂਨਾ ਲਿਆ ਜਾਵੇਗਾ। ਉਨਾਂ ਨੇ ਕਿਹਾ ਕਿ ਜੇਕਰ ਉਕਤ ਮਹਿਲਾ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆ ਗਈ ਤਾਂ ਉਸ ਤੋਂ ਬਾਅਦ ਜ਼ਿਲੇ ਦੇ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 40 ਰਹਿ ਜਾਵੇਗੀ।
ਓਧਰ ਜ਼ਿਲੇ ਦੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਅੱਜ 68 ਨਵੇਂ ਨਮੂਨੇ ਜਾਂਚ ਲਈ ਭੇਜੇ ਗਏ ਹਨ।
Punjab Post Daily Online Newspaper & Print Media