ਐਸ.ਏ.ਐਸ ਨਗਰ, 12 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਇਕ ਕੋਰੋਨਾ ਵਾਇਰਸ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਗਿਆਨ ਸਾਗਰ ਹਸਪਤਾਲ ਤੋਂ
ਛੁੱਟੀ ਦਿਤੀ ਗਈ ਹੈ।ਡੀ.ਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਰੀਜ਼ 57 ਸਾਲਾ ਵਿਅਕਤੀ ਹੈ, ਜੋ ਪਿੰਡ ਜਗਤਪੁਰਾ ਨਾਲ ਸਬੰਧਤ ਹੈ।
ਉਨਾਂ ਕਿਹਾ ਕਿ ਹੁਣ ਤੱਕ ਕੁੱਲ 2609 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 2376 ਨੈਗਟਿਵ ਪਾਏ ਗਏ ਹਨ।128 ਨਮੂਨਿਆਂ ਦੇ ਨਤੀਜੇ ਦੀ ਅਜੇ ਉਡੀਕ ਜਾ ਰਹੇ ਹਨ।ਕੁੱਲ 2920 ਵਿਅਕਤੀਆਂ ਨੇ ਸਫਲਤਾਪੂਰਵਕ ਇਕਾਂਤਵਾਸ ਪੂਰਾ ਕਰ ਲਿਆ ਹੈ, ਜਦੋਂ ਕਿ 1303 ਵਿਅਕਤੀਆਂ ਦਾ ਕੁਆਰੰਟੀਨ ਸਮਾਂ ਚੱਲ ਰਿਹਾ ਹੈ।ਹੁਣ ਤੱਕ ਕੇਸਾਂ ਦੀ ਕੁੱਲ ਸੰਖਿਆ 105 ਹੈ।ਜਿੰਨਾਂ ਵਿੱਚ ਠੀਕ ਹੋਏ ਮਾਮਲੇ 55 ਹਨ ਤੇ 47 ਪਾਜ਼ਟਿਵ ਹਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media