ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ ਦੇ ਡਾਕਟਰਾਂ ਵਲੋਂ ਇੱਕ 17 ਸਾਲਾਂ
ਨੌਜੁਆਨ ਦਾ ਕੱਟਿਆ ਪੈਰ ਜੋੜਿਆ ਗਿਆ ਹੈ।ਹਸਪਤਾਲ ਦੇ ਡੀਨ ਡਾ. ਏ.ਪੀ ਸਿੰਘ ਨੇ ਦੱਸਿਆ ਹੇ ਕਿ 17 ਸਾਲਾਂ ਮਰੀਜ਼ ਪ੍ਰਭਦੀਪ ਸਿੰਘ ਸਪੁੱਤਰ ਕੁਲਦੀਪ ਸਿੰਘ ਵਾਸੀ ਫਤਿਹਗੜ੍ਹ ਚੂੜ੍ਹੀਆਂ, ਜਿਸ ਦਾ ਖੇਤਾਂ ਵਿੱਚ ਕੰਮ ਕਰਦੇ ਸਮੇਂ ਸੱਜੇ ਪੈਰ ਤੇ ਟ੍ਰਾਲੀ ਡਿਗਣ ਕਾਰਨ ਪੈਰ ਅਤੇ ਪੈਰ ਦੀ ਉਂਗਲੀ ਕੱਟੀ ਗਈ ਸੀ, ਜਿਸ ਕਾਰਨ ਮਰੀਜ਼ ਨੂੰ ਹਸਪਤਾਲ ਦੇ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ।
ਡੀਨ ਨੇ ਦੱਸਿਆ ਕਿ ਮਰੀਜ਼ ਦੇ ਵਾਰਸਾਂ ਵਲੋਂ ਹਾਦਸਾ ਹੋਣ ਦੇ ਲਗਭਗ ਇੱਕ ਘੰਟੇ ਵਿੱਚ ਹੀ ਮਰੀਜ਼ ਦਾ ਕੱਟਿਆ ਅੰਗ ਇੱਕ ਪਲਾਸਟਿਕ ਦੀ ਥੈਲੀ ਵਿੱਚ ਪਾ ਕੇ ਹਸਪਤਾਲ ਵਿਖੇ ਮਰੀਜ਼ ਸਮੇਤ ਲਿਆਂਦਾ ਗਿਆ।ਉਸ ਨੂੰ ਤੁਰੰਤ ਆਪ੍ਰੇਸ਼ਨ ਥੀਏਟਰ ਵਿਖੇ ਲਿਜਾਇਆ ਗਿਆ।ਜਿਥੇ ਡਾ. ਵਿਕਾਸ ਕੱਕੜ ਪਲਾਸਟਿਕ ਅਤੇ ਮਾਈਕ੍ਰੋਵਸਕੁਲਰ ਸਰਜਨ, ਡਾ. ਰਾਣਾ ਰਣਜੀਤ ਸਿੰਘ, ਡਾ. ਗੁਰਲਾਲ ਸਿੰਘ, ਡਾ. ਕਰਨਵੀਰ ਸਿੰਘ, ਡਾ. ਅਨੁਰਾਗ ਸਲਵਾਨ, ਡਾ. ਅਨਮੋਲ ਸਿੰਘ ਰੰਧਾਵਾ, ਡਾ. ਹਰਪ੍ਰੀਤ ਮੁਲਤਾਨੀ (ਸਾਰੇ ਸਰਜਰੀ ਵਿਭਾਗ), ਡਾ. ਰੁਚੀ ਗੁਪਤਾ ਦੀ ਅਗਵਾਈ ਵਾਲੀ ਡਾ. ਅਨੀਤਾ ਕੁਮਾਰੀ, ਡਾ. ਚਿਤੇਸ਼ਵਰ ਵਾਲੀਆਂ, ਡਾ. ਤਵਲੀਨ, ਡਾ. ਇਛਪੁਨੀਤ ਅਤੇ ਡਾ. ਅਵਨੀਤ ਦੀ ਐਨਸਥੀਸੀਆ ਟੀਮ ਨੇ ਮਿਲ ਕੇ ਲਗਭਗ 4 ਘੰਟਿਆਂ ਦੀ ਲੰਬੀ ਸਰਜਰੀ ਕਰਕੇ ਪੈਰ ਦਾ ਕੱਟਿਆ ਅੰਗ ਸਫ਼ਲਤਾਪੁਰਵਕ ਜੋੜ ਦਿੱਤਾ ਅਤੇ ਪਲਾਸਟਿਕ ਸਰਜਨ ਦੀ ਟੀਮ ਵਲੋਂ ਮਾਈਕਰੋਸਕੋਪ ਦੀ ਮਦਦ ਨਾਲ ਨਾੜਾਂ ਦੀ ਮੁਰੰਮਤ ਕੀਤੀ ਗਈ।
ਡਾ. ਕੱਕੜ ਨੇ ਕਿਹਾ ਕਿ ਸਰੀਰ ਦੇ ਕਿਸੇ ਅੰਗ ਦੇ ਕੱਟੇ ਜਾਣ ਦੇ ਤੁਰੰਤ ਬਾਅਦ ਜੇ ਉਸ ਅੰਗ ਨੂੰ ਬਰਫ਼ ਦੀ ਥੈਲੀ ਵਿੱਚ ਸੰਭਾਲ ਕੇ ਸਮੇਂ ਸਿਰ ਹਸਪਤਾਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕੱਟੇ ਅੰਗ ਦੇ ਜੁੜਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ।ਇਹ ਸਰਜਰੀ ਵੀ ਬਹੁਤ ਹੀ ਕਠਿਨ ਅਤੇ ਚੁਣੋਤੀਪਰਨ ਸੀ।ਜਿਸ ਨੂੰ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਸਫ਼ਲਤਾਪੁਰਵਕ ਕਰ ਦਿਖਾਇਆ।ਸਰਜਰੀ ਦੇ ਬਾਅਦ ਮਰੀਜ਼ ਦੇ ਪੈਰ ਨੂੰ ਚੈਕ ਕੀਤਾ ਗਿਆ ਤਾਂ ਉਹ ਗਰਮ ਸੀ ਤੇ ਉਸ ਵਿੱਚ ਖੂਨ ਦਾ ਪਰਵਾਹ ਆਮ ਵਾਂਗ ਚੱਲ ਰਿਹਾ ਸੀ.
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media