ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ’ਚ ਭੇਜਣ ਦੀ ਕੀਤੀ
ਪਹਿਲ ਤਹਿਤ ਅੱਜ ਸ਼ਾਮ ਅੰਮਿ੍ਰਤਸਰ ਤੋਂ ਛੇਵੀਂ ਰੇਲ ਗੱਡੀ ਜੰਜਗੀਰ ਚੰਪਾ (ਛੱਤੀਸਗੜ੍ਹ) ਲਈ ਰਵਾਨਾ ਹੋ ਗਈ।ਇਹ ਰੇਲ ਗੱਡੀ ਪਠਾਨਕੋਟ ਤੋਂ ਚੱਲੀ।ਜਿਸ ਵਿੱਚ ਕੁੱਲ 1110 ਮੁਸਾਫਿਰ ਸਵਾਰ ਸਨ।ਇਸ ਗੱਡੀ ਵਿੱਚ 230 ਮੁਸਾਫਿਰ ਅੰਮਿ੍ਰਤਸਰ ਤੋਂ ਸਵਾਰ ਹੋਏਇਥੋਂ ਚੜ੍ਹੇ ਸਾਰੇ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾ ਕੇ ਅਤੇ ਰੋਟੀ-ਪਾਣੀ ਦੇ ਪੈਕ ਨਾਲ ਦੇ ਕੇ ਰੇਲ ਗੱਡੀ ਵਿਚ ਚੜਾਇਆ ਗਿਆ। ਡਾਕਟਰੀ ਨਿਰੀਖਣ, ਟਿਕਟਾਂ ਦੀ ਵੰਡ, ਖਾਣਾ ਮੁਹੱਇਆ ਕਰਵਾਉਣ ਅਤੇ ਰੇਲ ਗੱਡੀ ਵਿਚ ਚੜਾਉਣ ਤੱਕ ਕਿਧਰੇ ਵੀ ਮਜ਼ਦੂਰਾਂ ਦੀ ਭੀੜ ਵਿਖਾਈ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਪ੍ਰਵਾਸੀ ਨੂੰ ਇਸ ਲਈ ਕੋਈ ਪੈਸਾ ਖਰਚ ਕਰਨਾ ਪਿਆ। ਸਟੇਸ਼ਨ ਉਤੇ ਐਸ.ਡੀ.ਐਮ ਵਿਕਾਸ ਹੀਰਾ ਅਤੇ ਨਾਇਬ ਤਹਿਸੀਲਦਾਰ ਸ੍ਰੀਮਤੀ ਅਰਚਨਾ ਸ਼ਰਮਾ ਮੁਸਾਫਿਰਾਂ ਨੂੰ ਤੋਰਨ ਲਈ ਸਟੇਸ਼ਨ ‘ਤੇ ਪਹੁੰਚੇ।
ਰੇਲਵੇ ਯਾਤਰਾ ਲਈ ਨਿਯੁੱਕਤ ਕੀਤੇ ਗਏ ਨੋਡਲ ਅਧਿਕਾਰੀ ਰਜਤ ਉਬਰਾਏ ਵੱਲੋਂ ਵੱਖ-ਵੱਖ ਥਾਵਾਂ ਉਤੇ ਪ੍ਰਵਾਸੀਆਂ ਦਾ ਡਾਕਟਰੀ ਮੁਆਇਨਾ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media