Saturday, August 1, 2026

ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 25 ਯਾਤਰੀ ਕੋਰੋਨਾ ਨੂੰ ਹਰਾ ਕੇ ਘਰਾਂ ਨੂੰ ਪਰਤੇ

ਹਸਪਤਾਲ ਦੇ ਸਟਾਫ ਵਲੋਂ ਦਿੱਤੇ ਪਿਆਰ-ਸਤਿਕਾਰ ਦੀ ਕੀਤਾ ਸ਼ੁਕਰੀਆ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਪਰਤੇ ਸ਼ਰਧਾਲੂ ਜੋ ਕਿ ਕੋਰੋਨਾ ਟੈਸਟ ਵਿਚ ਪਾਜ਼ਟਿਵ ਆਉਣ ਕਾਰਨ ਸ੍ਰੀ

ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸਨ, ਵਿਚੋਂ ਅੱਜ 25 ਸ਼ਰਧਾਲੂਆਂ ਨੇ ਕੋਵਿਡ 19 ਨੂੰ ਹਰਾ ਕੇ ਆਪਣੇ ਘਰਾਂ ਨੂੰ ਚਾਲੇ ਪਾ ਲਏ।ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਉਂਦੇ ਇਹ ਸ਼ਰਧਾਲੂ ਉਤਸ਼ਾਹ ਨਾਲ ਘਰਾਂ ਨੂੰ ਗਏ, ਜਿਸ ਨਾਲ ਹਸਪਤਾਲ ਵਿਚ ਦਾਖਲ ਦੂਸਰੇ ਮਰੀਜ਼ਾਂ ਵਿੱਚ ਵੀ ਹੌਸਲਾ ਪਰਤ ਆਇਆ।ਪਹਿਲੇ ਦਿਨ ਤੋਂ ਹੀ ਇਹ ਸਾਰੇ ਸ਼ਰਧਾਲੂ ਬੜੇ ਚੜ੍ਹਦੀ ਕਲਾ ਵਿਚ ਸਨ ਅਤੇ ਕਿਸੇ ਨੇ ਵੀ ਕੋਵਿਡ ਟੈਸਟ ਵਿੱਚ ਪਾਜ਼ਟਿਵ ਆਉਣ ਦੀ ਗੱਲ ਮਨ ਨੂੰ ਨਹੀਂ ਸੀ ਲਗਾਈ।ਵਾਹਿਗੁਰੂ ਦੀ ਕ੍ਰਿਪਾ ਨਾਲ ਇਨਾਂ ਦੇ ਲਗਾਤਾਰ ਦੋ ਟੈਸਟ ਨੈਗੇਟਿਵ ਆਉਣ ਕਾਰਨ ਅੱਜ ਇੰਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਇੰਨਾਂ ਸ਼ਰਧਾਲੂਆਂ ਵਿਚ ਬੱਚੇ, ਜਵਾਨ, ਬੁਜ਼ਰਗ ਅਤੇ ਔਰਤਾਂ ਸ਼ਾਮਿਲ ਹਨ।
                ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਸਾਰੇ ਸ਼ਰਧਾਲੂ 28 ਅਪ੍ਰੈਲ ਨੂੰ ਨੰਦੇੜ ਤੋਂ ਆਏ ਸਨ ਅਤੇ ਇੰਨਾਂ ਨੂੰ ਵੱਖ-ਵੱਖ ਥਾਵਾਂ ‘ਤੇ ਇਕਾਂਤਵਾਸ ਕੀਤਾ ਗਿਆ ਸੀ।ਫਿਰ ਟੈਸਟ ਲੈਣ ਮਗਰੋਂ ਜਿੰਨਾ ਸ਼ਰਧਾਲੂਆਂ ਦੇ ਟੈਸਟ ਪਾਜ਼ਟਿਵ ਆਏ ਸਨ।ਉਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।ਲਗਭਗ 12 ਦਿਨਾਂ ਵਿੱਚ ਹੀ ਇਹ ਸਾਰਿਆਂ ਦੇ ਦੋ ਟੈਸਟ ਨੈਗਟਿਵ ਆਉਣ ਕਾਰਨ ਅੱਜ ਇਨਾਂ ਵਿਚੋਂ 25 ਸ਼ਰਧਾਲੂ ਘਰਾਂ ਨੂੰ ਭੇਜ ਦਿੱਤੇ ਗਿਆ ਹੈ।ਉਨਾਂ ਹਸਪਤਾਲ ਸਟਾਫ ਵੱਲੋਂ ਦਿੱਤੀਆਂ ਸੇਵਾਵਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਨੇ ਵੀ ਸ਼ਰਧਾਲੂਆਂ ਨੂੰ ਫੋਨ ‘ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ।               ਇਸ ਮੌਕੇ ਪਿ੍ਰੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਤਹਿਸੀਲਦਾਰ ਮਨਜੀਤ ਸਿੰਘ, ਡਾਕਟਰ ਨਰਿੰਦਰ ਸਿੰਘ, ਡਾ. ਹਰਜੀਤ ਸਿੰਘ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …