ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਪਰਵਾਸੀ ਮਜ਼ਦੁਰਾਂ ਨੂੰ ਉਨ੍ਹਾਂ ਦੇ
ਸੁਬਿਆਂ ’ਚ ਭੇਜਣ ਦੀ ਕੀਤੀ ਗਈ ਪਹਿਲ ਪਹਿਲ ਤਹਿਤ ਅੰਮ੍ਰਿਤਸਰ ਤੋਂ ਪੰਜਵੀਂ ਰੇਲ ਗੱਡੀ ਆਜ਼ਮਗੜ੍ਹ ਲਈ ਰਾਵਾਨਾ ਹੋ ਗਈ।ਜਿਸ ਵਿਚ 1200 ਮੁਸਾਫਿਰਾਂ ਨੂੰ ਉਨਾਂ ਦੇ ਘਰਾਂ ਲਈ ਭੇਜਿਆ ਗਿਆ।
ਸਟੇਸ਼ਨ ‘ਤੇ ਐਸ.ਡੀ.ਐਮ ਵਿਕਾਸ ਹੀਰਾ ਪ੍ਰਵਾਸੀਆਂ ਨੂੰ ਤੋਰਨ ਪੁੱਜੇ ਹੋਏ ਸਨ।ਉਨਾਂ ਦੱਸਿਆ ਕਿ ਸਾਰੇ ਮੁਸਾਫਿਰਾਂ ਨੂੰ ਸਮਾਜ ਭਲਾਈ ਸੰਸਥਾ ਦੇ ਸਹਿਯੋਗ ਨਾਲ ਖਾਣਾ, ਪਾਣੀ, ਬੱਚਿਆਂ ਨੂੰ ਫਰੂਟੀ ਆਦਿ ਵੀ ਲੈ ਕੇ ਦਿੱਤੀਆਂ ਗਈਆਂ। ਉਨਾਂ ਦੱਸਿਆ ਕਿ ਅੱਜ ਖਾਣੇ ਦੇ ਪ੍ਰਬੰਧ ਵਿਚ ਜੈ ਹੋ ਨੇ ਵੱਡਾ ਯੋਗਦਾਨ ਪਾਇਆ।ਉਨਾਂ ਕਿਹਾ ਕਿ ਜਿੰਨਾਂ ਪ੍ਰਵਾਸੀਆਂ ਨੇ ਪੰਜਾਬ ਸਰਕਾਰ ਦੀ ਵੈਬ ਸਾਇਟ ‘ਤੇ ਘਰ ਜਾਣ ਲਈ ਅਪਲਾਈ ਕੀਤਾ ਹੈ।ਉਨਾਂ ਨੂੰ ਫੋਨ ‘ਤੇ ਸੰਦੇਸ਼ ਭੇਜ ਕੇ ਰੇਲ ਗੱਡੀ ਵਿਚ ਚੜਨ ਲਈ ਸੱਦਿਆ ਜਾ ਰਿਹਾ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media