Sunday, April 26, 2026

ਅੰਤਰਰਾਸ਼ਟਰੀ ਨਰਸ ਦਿਵਸ ‘ਤੇ ਨਰਸਾਂ ਨੂੰ ਕੀਤਾ ਸਨਮਾਨਿਤ

ਵਾਇਸ ਆਫ ਅੰਮ੍ਰਿਤਸਰ ਸੰਸਥਾ ਨੇ ਕਰੋਨਾ ਮਰੀਜਾਂ ਲਈ ਭੇਂਟ ਕੀਤੀ ਰਾਹਤ ਸਮੱਗਰੀ

ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਤਰਰਾਸ਼ਟਰੀ ਨਰਸ ਦਿਵਸ ‘ਤੇ ਫਰੰਟ ਲਾਈਨ ‘ਤੇ ਕੰਮ ਕਰ ਰਹੀਆਂ ਨਰਸਾਂ ਨੂੰ ਸਨਮਾਨਿਤ ਕੀਤਾ ਗਿਆ।ਮੰਤਰੀ ਸੋਨੀ ਨੇ ਕਿਹਾ ਕਿ ਅੱਜ ਵਾਇਸ ਆਫ ਅੰਮਿ੍ਰਤਸਰ ਸੰਸਥਾ ਵੱਲੋਂ ਕਰੋਨਾ ਮਰੀਜਾਂ ਲਈ 1000 ਪਾਣੀ ਦੀਆਂ ਬੋਤਲਾਂ, 350 ਜੂਸ, 720 ਨਮਕੀਨ ਪੈਕੇਟ, 500 ਡਿਸਪੋਜਏਬਲ ਬੈਡ ਸ਼ੀਟਾਂ, 250 ਸਾਬਣ, ਤੇਲ, ਚੀਨੀ ਅਤੇ ਹੋਰ ਰਾਹਤ ਸਮੱਗਰੀ ਦਿੱਤੀ ਗਈ ਹੈ।ਉਨਾਂ ਨੇ ਗੁਰੂ ਨਾਨਕ ਹਸਪਤਾਲ ਦੀਆਂ ਨਰਸਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਉਨਾਂ ਕਿਹਾ ਕਿ ਨੰਦੇੜ ਤੋਂ ਆਏ ਕਰੋਨਾ ਪਾਜ਼ਟਿਵ ਪਾਏ ਗਏ 25 ਦੇ ਕਰੀਬ ਸ਼ਰਧਾਲੂਆਂ ਦੇ ਟੈਸਟ ਨੈਗੇਟਿਵ ਆਏ ਹਨ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਰਿਹਾ ਹੈ।
                ਇਸ ਮੌਕੇ ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ, ਡਾ: ਸੁਜਾਤਾ ਸ਼ਰਮਾ ਪ੍ਰਿੰਸੀਪਲ ਮੈਡੀਕਲ ਕਾਲਜ, ਡਾ: ਰਮਨ ਸ਼ਰਮਾ, ਡਾ: ਰਾਕੇਸ਼ ਸ਼ਰਮਾ, ਮੈਡਮ ਸੀਨੂੰ ਅਰੋੜਾ ਪ੍ਰਧਾਨ ਵਾਇਸ ਆਫ ਅੰਮ੍ਰਿਤਸਰ, ਰਾਖੀ ਵਰਮਾਨੀ, ਡਾ: ਨਰਿੰਦਰ ਸਿੰਘ, ਵਿਕਾਸ ਸੋਨੀ ਕੈਂਸਲਰ ਤੋਂ ਇਲਾਵਾ ਵੱਡੀ ਵਿੱਚ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …