Friday, April 17, 2026

ਕੋਰੋਨਾ ਵਾਇਰਸ ਦੇ ਜ਼ਿਲੇ ‘ਚ 1901 ਸ਼ੱਕੀ ਮਰੀਜ਼ਾਂ ਵਿਚੋਂ 1744 ਦੀ ਰਿਪੋਰਟ ਨੈਗਟਿਵ

ਪੀੜਤ ਮਰੀਜਾਂ ਦੇ ਮੁੜ ਟੈਸਟ ਲਈ ਸੈਂਪਲਿੰਗ ਕੀਤੀ ਜਾ ਰਹੀ ਹੈ

ਗੁਰਦਾਸਪੁਰ, 14 ਮਈ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕਰੋਨਾ ਵਾਇਰਸ ਦੇ 1901 ਸ਼ੱਕੀ ਮਰੀਜਾਂ ਵਿਚੋਂ 1744 ਮਰੀਜਾਂ ਦੀ ਰਿਪੋਰਟ ਨੈਗਟਿਵ ਪ੍ਰਾਪਤ ਹੋਈ ਹੈ, 122 ਪੋਜ਼ਟਿਵ ਮਰੀਜ਼ ਅਤੇ 34 ਮਰੀਜਾਂ ਦੀ ਰਿਪੋਰਟ ਪੈਡਿੰਗ ਹੈ।ਇਕ ਪੋਜ਼ਟਿਵ ਮਰੀਜ ਪਿੰਡ ਭੈਣੀ ਪਸਵਾਲ ਦੀ ਬੀਤੇ ਮਹੀਨੇ ਮੋਤ ਹੋ ਚੁੱਕੀ ਹੈ।
            ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਅੰਦਰ ਐਕਟਿਵ 122 ਪੀੜਤ ਹਨ ਜੋ ਤੰਦਰੁਸਤ ਹਨ। ਉਨਾਂ ਅੱਗੇ ਦੱਸਿਆ ਕਿ 11 ਮਈ ਨੂੰ ਗੁਰਦਾਸਪੁਰ ਵਿੱਚ ਦਾਖਲ 05 ਪੀੜਤਾਂ ਦੀ ਰੀਟੈਸਟ ਸੈਂਪਲਿੰਗ ਕੀਤੀ ਗਈ ਸੀ ਤੇ ਉਨਾਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਹੁਣ ਦੂਜੀ ਵਾਰ ਦੁਬਾਰਾ ਸੈਂਪਲ ਲਏ ਜਾਣਗੇ।ਇਸੇ ਤਰਾਂ 12 ਮਈ ਨੂੰ 18 ਪੀੜਤਾਂ ਦੇ ਰੀਟੈਸਟ ਸੈਂਪਲਿੰਗ ਕੀਤੀ ਗਈ ਹੈ, ਜਿਨਾਂ ਦੀ ਰਿਪੋਰਟ ਪੈਂਡਿੰਗ ਹੈ।
            ਸਿਵਲ ਸਰਜਨ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਤਰਾਂ ਦੀ ਘਬਰਾਹਟ ਵਿਚ ਨਾ ਆਉਣ, ਸਗੋਂ ਜਿਸ ਤਰਾਂ ਪਹਿਲਾਂ ਸਾਵਧਾਨੀਆਂ ਵਰਤੀਆਂ ਹਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ, ਉਸ ਨੂੰ ਲਗਾਤਾਰ ਅਪਣਾਇਆ ਜਾਵੇ।ਉਨਾਂ ਕਿਹਾ ਕਿ ਲੋਕ ਘਰਾਂ ਵਿਚ ਰਹਿਣ ਨੂੰ ਤਰਜੀਹ ਦੇਣ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …