ਇੱਕ ਮਰੀਜ਼ ਪੂਰੀ ਤਰਾਂ ਠੀਕ -16 ਦੀਆਂ ਪਹਿਲੀਆਂ ਮੁੜ ਜਾਂਚ ਰਿਪੋਰਟਾਂ ਵੀ ਨੈਗੇਟਿਵ
ਬਠਿੰਡਾ, 14 ਮਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜਿਲ੍ਹੇ ਵਿੱਚ ਅੱਜ ਇਕ ਕਰੋਨਾ ਨਾਲ ਲੜ ਰਹੀ ਔਰਤ ਪੂਰੀ ਤਰਾਂ ਠੀਕ ਹੋ ਗਈ ਅਤੇ ਉਸ ਦੀ ਦੂਸਰੀ ਮੁੜ
ਜਾਂਚ ਰਿਪੋਰਟ ਵੀ ਨੈਗੇਟਿਵ ਆ ਗਈ ਹੈ।ਜਦ ਕਿ ਅੱਜ ਪ੍ਰਾਪਤ 33 ਰਿਪੋਰਟਾਂ ਅਨੁਸਾਰ ਜਿਲ੍ਹੇ ਵਿਚ ਇਕ ਹੋਰ ਕਰੋਨਾ ਮਰੀਜ਼ਜ ਦੀ ਪੁ਼ਟੀ ਹੋਈ ਹੈ।ਪਰ ਇਹ ਰਾਜ ਤੋਂ ਬਾਹਰ ਤੋਂ ਪਰਤਿਆ ਸੀ ਅਤੇ ਪਹਿਲਾਂ ਤੋਂ ਹੀ ਇਕਾਂਤਵਾਸ ਵਿੱਚ ਸੀ।
ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ ਅੱਜ ਕੁੱਲ 33 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਇੰਨ੍ਹਾਂ ਵਿਚੋਂ ਇਕ ਰਿਪੋਰਟ ਪਾਜ਼ਟਿਵ ਆਈ ਹੈ।ਪਰ ਉਕਤ ਵਿਅਕਤੀ ਪਹਿਲਾਂ ਤੋਂ ਹੀ ਇਕਾਂਤਵਾਸ ਵਿੱਚ ਸੀ।ਇਸ ਤੋਂ ਬਿਨ੍ਹਾਂ ਜਿਲ੍ਹੇ ਵਿਚ ਸਭ ਤੋਂ ਪਹਿਲੇ ਦਿਨ ਆਈ ਮਰੀਜ਼ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆਈ ਹੈ ਅਤੇ ਹੁਣ ਉਸਨੂੰ ਘਰ ਭੇਜ ਦਿੱਤਾ ਜਾਵੇਗਾ।
ਹਸਤਪਾਲ ਵਿਚ ਇਲਾਜ਼ ਅਧੀਨ 16 ਵਿਅਕਤੀਆਂ ਦੇ ਮੁੜ ਜਾਂਚ ਨਮੂਨਿਆਂ ਦੇ ਨਤੀਜੇ ਵੀ ਨੈਗੇਟਿਵ ਆਏ ਹਨ।ਭਲਕੇ ਉਨ੍ਹਾਂ ਦੇ ਦੁਬਾਰਾ ਨਮੂਨੇ ਜਾਂਚ ਲਈ ਭੇਜੇ ਜਾਣਗੇ ਅਤੇ ਜੇਕਰ ਦੂਸਰੀ ਰਿਪੋਟ ਵੀ ਨੈਗੇਟਿਗ ਆਈ ਤਾਂ ਉਨ੍ਹਾਂ ਨੂੰ ਵੀ ਛੁਟੀ ਦੇ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੀਰਵਾਰ ਨੂੰ ਲਏ ਗਏ 30 ਨਮੂਨਿਆਂ ਤੋਂ ਇਲਾਵਾ ਹੁਣ ਹੋਰ ਕਿਸੇ ਨਮੂਨੇ ਦੀ ਰਿਪੋਰਟ ਬਕਾਇਆ ਨਹੀਂ ਹੈ।ਹੁਣ ਜਿਲ੍ਹੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 41 ਹੈ ਜਦ ਕਿ ਇਸ ਤੋਂ ਇਲਾਵਾ ਇਕ ਮਰੀਜ਼ ਹੋਰ ਜਿਲ੍ਹੇ ਨਾਲ ਸਬੰਧਤ ਹੈ, ਜਿਸ ਦਾ ਬਠਿੰਡਾ ਜਿਲ੍ਹੇ ਵਿਚ ਇਲਾਜ ਹੋ ਰਿਹਾ ਹੈ।
Punjab Post Daily Online Newspaper & Print Media