Thursday, July 9, 2026

ਜਿਲ੍ਹੇ ਵਿੱਚ ਇੱਕ ਕੋਵਿਡ ਕੇਸ ਦੀ ਹੋਈ ਪੁਸ਼ਟੀ, 19 ਹੋਰ ਕਰੋਨਾ ਤੋਂ ਹੋਏ ਠੀਕ

102 ਕੋਵਿਡ ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ – ਡਾ. ਮਲਹੋਤਰਾ

ਪਟਿਆਲਾ, 14 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਕੋਵਿਡ ਜਾਂਚ ਸਬੰਧੀ ਲੈਬ ਵਿੱਚ ਭੇਜੇ ਗਏ 103 ਸੈਂਪਲਾਂ ਵਿਚੋਂ 102 ਸੈਂਪਲਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਪਾਈ ਗਈ ਹੈ।ਜਿਨ੍ਹਾਂ ਵਿਚੋਂ ਦਿੱਲੀ ਤੋਂ ਪਰਤੇ 15 ਯਾਤਰੀ, ਜੋ ਕਿ ਮਾਡਲ ਟਾਊਨ ਦੇ ਸਕੂਲ ਵਿੱਚ ਇਕਾਂਤਵਾਸ ਵਿਚ ਠਹਿਰਾਏ ਗਏ ਸਨ, ਉਨਾਂ ਵਿਚੋਂ ਇੱਕ ਵਿਅਕਤੀ ਕੋਵਿਡ ਪੌਜ਼ਟਿਵ ਪਾਇਆ ਗਿਆ ਹੈ, ਜੋ ਕਿ ਰਾਜਪੁਰਾ ਇਲਾਕੇ ਨਾਲ ਸਬੰਧਤ ਹੈ। ਰਿਪੋਰਟ ਪ੍ਰਾਪਤ ਹੋਣ ’ਤੇ ਤੁਰੰਤ ਆਰ.ਆਰ.ਟੀ.ਟੀਮ ਰਾਹੀਂ ਇਸ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਅੱਜ ਲੋਕਲ ਪਟਿਆਲਾ ਵਿਚੋਂ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ ਅਤੇ ਜੋ ਵੀ ਪੌਜ਼ਟਿਵ ਕੇਸ ਆਇਆ ਹੈ।ਉਹ ਦਿੱਲੀ ਤੋਂ ਆਏ ਯਾਤਰੀਆਂ ਨਾਲ ਸਬੰਧਤ ਹੈ।
             ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ 19 ਹੋਰ ਮਰੀਜ਼ ਜਿਨ੍ਹਾਂ ਵਿਚੋਂ 18 ਰਾਜਪੁਰਾ ਅਤੇ ਇੱਕ ਪਟਿਆਲਾ ਦੇ ਸਫਾਬਾਦੀ ਗੇਟ ਏਰੀਏ ਵਿੱਚ ਰਹਿਣ ਵਾਲਾ ਹੈ, ਦੀਆਂ ਕਰੋਨਾ ਜਾਂਚ ਸਬੰਧੀ ਦੋਨੋਂ ਰਿਪੋਰਟਾਂ ਕੋਵਿਡ ਨੈਗੇਟਿਵ ਆ ਗਈਆਂ ਹਨ ਅਤੇ ਕੋਵਿਡ ਤੋਂ ਠੀਕ ਹੋ ਚੁੱਕੇ ਹਨ।ਉਨ੍ਹਾਂ ਨੂੰ ਅੱਜ ਹੀ ਰਜਿੰਦਰਾ ਹਸਪਤਾਲ ਵਿਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।
              ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 74 ਸੈਂਪਲ ਲਏ ਗਏ ਹਨ।ਜਿਨ੍ਹਾਂ ਵਿਚੋਂ ਜਿਆਦਾਤਰ ਬਾਹਰੋਂ ਆ ਰਹੇ ਯਾਤਰੀਆਂ/ਲੇਬਰ, ਫਲੂ ਕਾਰਨਰਾਂ ‘ਤੇ ਲਏ ਗਏ ਸੈਂਪਲ ਸ਼ਾਮਲ ਹਨ।ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
                   ਉਨਾਂ ਕਿਹਾ ਕਿ ਜਿਲ੍ਹੇ ਵਿਚ ਹੁਣ ਤੱਕ ਕੋਵਿਡ ਜਾਂਚ ਸਬੰਧੀ 2033 ਸੈਂਪਲ ਲਏ ਜਾ ਚੱਕੇ ਹਨ।ਜਿਨ੍ਹਾਂ ਵਿਚੋਂ 104 ਕੋਵਿਡ ਪੌਜਟਿਵ ਜੋ ਕਿ ਜਿਲ੍ਹਾ ਪਟਿਆਲਾ ਨਾਲ ਸਬੰਧਤ ਹਨ, 1863 ਨੈਗੇਟਿਵ ਅਤੇ 74 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜ਼ਟਿਵ ਕੇਸਾਂ ਵਿੱਚੋਂ ਦੋ ਪੌਜ਼ਟਿਵ ਕੇਸ ਦੀ ਮੌਤ ਹੋ ਚੁੱਕੀ ਹੈ ਅਤੇ 44 ਕੇਸ ਠੀਕ ਹੋ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 58 ਹੈ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …