Tuesday, August 25, 2026

ਨਿਸ਼ਕਾਮ ਸੇਵਾਵਾਂ ਦੇਣ ਵਾਲੇ ਵਲੰਟੀਅਰਾਂ ਦਾ ਹੋਇਆ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ -ਸੰਧੂ) – ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਥਾਨਕ ਖੰਡਵਾਲਾ ਚੌਂਕ ਛੇਹਰਟਾ ਸਥਿਤ ਵਿਖੇ ਕਰਫਿਊ ਦੌਰਾਨ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਵਲੰਟੀਅਰ ਰਮਨ ਸ਼ਰਮਾ, ਰਾਜ ਕੁਮਾਰ ਬੌਬੀ ਆਦਿ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸਨਮਾਨਿਤ ਕਰਨ ਦੀ ਰਸਮ ਪੰਜਾਬ ਪੁਲਿਸ ਦੀ ਐਸ.ਆਈ ਦਲਜੀਤ ਕੌਰ, ਸਥਾਨਕ ਚੌਂਕੀ ਇੰਚਾਰਜ ਐਸ.ਆਈ ਰੂਪ ਲਾਲ, ਏ.ਐਸ.ਆਈ ਇੰਦਰਜੀਤ ਸਿੰਘ, ਏ.ਐਸ.ਆਈ ਹਰਵਿੰਦਰ ਕੌਰ, ਏ.ਐਸ.ਆਈ ਪ੍ਰਤਾਪ ਸਿੰਘ, ਏ.ਐਸ.ਆਈ ਸ਼ੁਸ਼ੀਲ ਕੁਮਾਰ, ਪਰਸ਼ੋਤਮ ਲਾਲ, ਲਵਜੀਤ ਕੌਰ ਆਦਿ ਨੇ ਸਾਂਝੇ ਤੌਰ ‘ਤੇ ਅਦਾ ਕੀਤੀ।
           ਏ.ਸੀ.ਪੀ ਦੇਵ ਦੱਤ ਤੇ ਥਾਣਾ ਛੇਹਰਟਾ ਮੁੱਖੀ ਮੈਡਮ ਰਾਜਵਿੰਦਰ ਕੌਰ ਨੇ ਵਾਲੰਟੀਅਰਾਂ ਨੂੰ ਸਨਮਾਨਿਤ ਕਰਨ ਦੇ ਸਿਲਸਿਲੇ ਦੀ ਭਰਪੂਰ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਵਲੰਟੀਅਰਾਂ ਨੂੰ ਮਾਨ-ਸਨਮਾਨ ਮਿਲਣਾ ਸਮੇਂ ਦੀ ਲੋੜ ਹੈ, ਕਿਉਂਕਿ ਉਹ ਬਿਨ੍ਹਾਂ ਕਿਸੇ ਸਵਾਰਥ ਦੇ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਜਨਤਾ ਦੀ ਸੇਵਾ ਕਰ ਰਹੇ ਹਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …