ਗਰੁੱਪ ਨੇ ਉਸਾਰੀ ਦਾ ਕੰਮ ਕੀਤਾ ਸ਼ੁਰੂ, ਮਜ਼ਦੂਰਾਂ ਨੂੰ ਫਿਰ ਤੋਂ ਮਿਲਿਆ ਰੁਜ਼ਗਾਰ
ਚੰਡੀਗੜ੍ਹ, 16 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੇ ਮੁਸ਼ਕਿਲ ਸਮੇਂ ’ਚ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਪ੍ਰਵਾਸੀ ਮਜ਼ਦੂਰਾਂ ਨੂੰ ਕਰਨਾ ਪੈ 
ਰਿਹਾ ਹੈ।ਰੁਜ਼ਗਾਰ ਦੇ ਮੌਕੇ ਨਾ ਮਿਲਣ ਦੇ ਕਾਰਣ ਵੱਡੀ ਗਿਣਤੀ ’ਚ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਰਹੇ ਹਨ।
ਇਸ ਮੁਸ਼ਕਿਲ ’ਚ ਓਮੈਕਸ ਨਿਊ ਚੰਡੀਗੜ੍ਹ ਵਲੋਂ ਆਪਣੀਆਂ ਕੰਸਟ੍ਰਕਸ਼ਨ ਸਾਈਟਾਂ ’ਤੇ ਰਹਿਣ ਵਾਲੇ ਸੈਂਕੜੇ ਮਜ਼ਦੂਰਾਂ ਨੂੰ ਖਾਣਾ ਖਵਾਇਆ ਜਾ ਰਿਹਾ ਹੈ।ਜਿਥੇ ਉਨ੍ਹਾਂ ਦੀ ਸੁਰੱਖਿਆ ਅਤੇ ਸਵੱਛਤਾ ਵੀ ਯਕੀਨੀ ਕੀਤੀ ਜਾ ਰਹੀ ਹੈ, ਉਥੇ ਓਮੈਕਸ ਨਿਊ ਚੰਡੀਗੜ੍ਹ ਸੁਸਾਇਟੀ ’ਚ ਸੀਨੀਅਰ ਸਿਟੀਜਨਾਂ ਦੇ ਰਹਿਣ ਲਈ ਵੀ ਉਪਾਅ ਕੀਤੇ ਜਾ ਰਹੇ ਹਨ।
ਸਰਕਾਰ ਨੇ ਨਿਰਮਾਣ ਦੇ ਕੰਮ ਲਈ ਸਾਈਟ ’ਤੇ ਉਪਲਬਧ ਮਜ਼ਦੂਰਾਂ ਦੇ ਨਾਲ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ। ਜਿਸ ਤੋਂ ਬਾਅਦ ਓਮੈਕਸ ਨਿਊ ਚੰਡੀਗੜ੍ਹ ਨੇ ਆਪਣੇ ਸਾਰੇ ਪ੍ਰੋਜੈਕਟ ਸਥਾਨਾਂ ’ਤੇ ਆਪਣੀਆਂ ਨਿਰਮਾਣ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ’ਤੇ ਮਜ਼ਦੂਰਾਂ ਨੇ ਰਹਿਣ ਅਤੇ ਸਾਈਟਾਂ ’ਤੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਨਾਲ ਨਜਿੱਠਣ ੇ ਲਈ ਸਰਕਾਰ ਵਲੋਂ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਗਰੁੱਪ ਸਖਤੀ ਨਾਲ ਕੰਮ ਕਰ ਰਿਹਾ ਹੈ।
ਗਰੁੱਪ ਡੋਰ ਟੂ ਡੋਰ ਜਾ ਕੇ ਕਰਿਆਨੇ ਦਾ ਸਮਾਨ, ਦਵਾਈਆਂ ਉਪਲੱਬਧ ਕਰਵਾ ਰਿਹਾ ਹੈ।ਨਿਯਮਿਤ ਯੋਗਾ ਅਤੇ ਕੁਦਰਤੀ ਇਲਾਜ਼ ਜਿਹੀਆਂ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਹੈ।ਇਸ ਦੇ ਨਾਲ ਹੀ ਥੈਰੇਪੀ ਸੈਸ਼ਨ ਵੀ ਸ਼ੁਰੂ ਕੀਤਾ ਜਾਵੇਗਾ।ਓਮੈਕਸ ਨਿਊ ਚੰਡੀਗੜ੍ਹ ਨੇ ਆਪਣੇ ਸਾਰੇ ਹਾਊਸਿੰਗ ਪ੍ਰੋਜੈਕਟਾਂ ’ਚ ਡਾਕਟਰਾਂ ਅਤੇ ਮੈਡੀਕਲ ਸਟਾਫ ਦੇ ਲਈ ਘਟੋ ਘੱਟ 5 ਪ੍ਰਤੀਸ਼ਤ ਘਰ ਬਣਾਉਣ ਦੀ ਵਚਨਬੱਧਤਾ ਜਤਾਈ ਹੈ।
Punjab Post Daily Online Newspaper & Print Media