ਆਪਣੀਆਂ ਮੰਗਾਂ ਦੇ ਸਬੰਧ ਵਿੱਚ ਪ੍ਰਤੀਨਿਧੀ ਮੰਡਲ ਡਿਪਟੀ ਕਮਿਸ਼ਨਰ ਨਾਲ ਕਰੇਗਾ ਮੁਲਾਕਾਤ
ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਸੰਧੂ) – ਹਿਮਾਚਲ ਪ੍ਰਦੇਸ਼ ਤੋਂ ਆ ਕੇ ਬੀਤੇ ਕਈ ਵਰ੍ਹਿਆਂ ਤੋਂ ਕਿਰਾਏ ਦੇ ਮਕਾਨ ਤੇ ਕਿਰਾਏ ਦੀਆਂ ਦੁਕਾਨਾਂ ਲੈ ਕੇ ਬੇਕਰੀਆਂ,
ਕੁਲਚੇ ਛੋਲੇ, ਸੈਲੂਨ, ਬਾਰਬਰ ਤੇ ਹੇਅਰ ਡ੍ਰੈਸਰ ਆਦਿ ਦਾ ਕਾਰੋਬਾਰ ਕਰਨ ਵਾਲੇ ਆਪਣੇ ਆਪ ਨੂੰ ਨਿਰਾਸ਼ਾ ਦੇ ਆਲਮ ਵਿੱਚ ਹਨ।
ਸੈਲੂਨ, ਬਾਰਬਰ ਤੇ ਹੇਅਰ ਡ੍ਰੈਸਰ ਦੁਕਾਨਦਾਰੀਆਂ ਨਾਲ ਜੁੜੇ ਦੁਕਾਨਦਾਰਾਂ ਨੇ ਜਿੱਥੇ ਸਰਕਾਰ ਤੋਂ ਆਪਣਾ ਕਾਰੋਬਾਰ ਚਲਾਉਣ ਦੀ ਮੰਗ ਕੀਤੀ ਹੈ।ਉਥੇ ਪ੍ਰਧਾਨ ਮੰਤਰੀ ਮੋਦੀ ਵਲੋਂ ਐਲਾਨੇ ਗਏ ਆਰਥਿਕ ਪੈਕੇਜ਼ ਵਿੱਚ ਆਪਣੀ ਹਿੱਸੇਦਾਰੀ ਵੀ ਜਤਾਈ ਹੈ।ਰਾਜਨ ਕੁਮਾਰ ਸੂਰਯਵੰਸ਼ੀ, ਅਜੈ ਕੁਮਾਰ, ਜਨਕ ਰਾਜ, ਚਮਨ ਲਾਲ, ਗਗਨ ਕੁਮਾਰ, ਪਵਨ ਕੁਮਾਰ, ਨਰੇਸ਼ ਕੁਮਾਰ, ਸੁਜਾਨ ਸਿੰਘ, ਰਵੀ ਕੁਮਾਰ, ਮਦਨ ਲਾਲ ਢੀਂਗਰਾ, ਰਮੇਸ਼ ਕੁਮਾਰ, ਸੋਨੂੰ ਛੇਹਰਟਾ ਆਦਿ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਉਨ੍ਹਾਂ ਦੇ ਕਾਰੋਬਾਰ ਠੱਪ ਹੋਇਆ ਨੂੰ ਲਗਭਗ 2 ਮਹੀਨੇ ਹੋ ਚੁੱਕੇ ਹਨ ਅਤੇ ਅਗਲੇ ਸਰਕਾਰੀ ਆਦੇਸ਼ਾਂ ਤੱਕ ਖੁੱਲਣ ਦੀ ਕੋਈ ਸੰਭਾਵਨਾ ਨਹੀਂ।ਉਨ੍ਹਾਂ ਕਿਹਾ ਕਿ ਇਸ ਕੰਮ ਕਾਰ ਨਾਲ ਜੁੜੇ ਵਿਅਕਤੀਆਂ ਨੂੰ ਜਿੱਥੇ ਘਰਾਂ ਦਾ ਕਿਰਾਇਆ ਪੈ ਰਿਹਾ ਹੈ।ਉਥੇ ਦੁਕਾਨਾਂ ਦਾ ਕਿਰਾਇਆ ਤੇ ਕਾਰੀਗਰਾਂ ਦੇ ਖਰਚੇ ਵੀ ਝੱਲਣੇ ਪੈ ਰਹੇ ਹਨ।ਇਹਨਾਂ ਧੰਦਿਆਂ ਨਾਲ ਪਲਣ ਵਾਲੇ ਪਰਿਵਾਰ ਬੇਰੁਜ਼ਗਾਰੀ ਤੇ ਭੁੱਖਮਰੀ ਦੇ ਆਲਮ ਵਿੱਚ ਹਨ।
ਉਨ੍ਹਾਂ ਸਰਕਾਰ ਤੋਂ ਕਾਰੋਬਾਰ ਚਲਾਉਣ ਦੀ ਆਗਿਆ ਦੇਣ ਦੀ ਮੰਗ ਕਰਨ ਦੇ ਨਾਲ-ਨਾਲ ਰਾਸ਼ਨ ਤੇ ਹੋਰ ਮਾਲੀ ਮਦਦ ਦੀ ਮੰਗ ਕੀਤੀ ਹੈ।ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉਹ ਸਰਕਾਰੀ ਹੁਕਮਾਂ ਦੀ ਪਾਲਣਾ ਅਤੇ ਸਮਾਜਿਕ ਦੂਰੀ ਨੂੰ ਅਮਲ ਵਿੱਚ ਲਿਆ ਕੇ ਆਪਣਾ ਕਾਰੋਬਾਰ ਕਰਨਗੇ।ਸੂਰਯਵੰਸ਼ੀ ਨੇ ਕਿਹਾ ਕਿ ਇਹਨਾਂ ਧਦਿਆਂ ‘ਤੇ ਅਧਾਰਿਤ ਇੱਕ ਵਫਦ ਜਲਦ ਜ਼ਿਲ੍ਹਾ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰੇਗਾ।
Punjab Post Daily Online Newspaper & Print Media