ਪਠਾਨਕੋਟ, 16 ਮਈ ਪੰਜਾਬ ਪੋਸਟ ਬਿਊਰੋ) – ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ ਵੱਲੋਂ ਹੋਮ ਡਲਿਵਰੀ ਕਰਨ ਦੇ ਆਦੇਸ ਦਿੱਤੇ
ਗਏ ਹਨ, ਖਾਣਾ ਬਣਾਉਂਦੇ ਅਤੇ ਹੋਮ ਡਿਲਵਰੀ ਕਰਦੇ ਸਮੇਂ ਹੱਥਾਂ ‘ਤੇ ਦਸਤਾਨੇ ਅਤੇ ਮੁੰਹ ਤੇ ਮਾਸਕ ਜਰੂਰ ਪਾਓ ਅਤੇ ਖਾਣਾ ਬਣਾਉਂਦੇ ਸਿਰ ਨੂੰ ਚੰਗੀ ਤਰ੍ਹਾਂ ਨਾਲ ਟੋਪੀ ਜਾਂ ਕਿਸੇ ਕਪੜੇ ਨਾਲ ਢੱਕਿਆ ਜਾਵੇ।ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਆਪਣੇ ਅਦਾਰੇ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਸਮੇਂ ਸਮੇਂ ਤੇ ਅਦਾਰਿਆਂ ਨੂੰ ਸੈਨੀਟਾਈਜ਼ ਵੀ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਖਾਣਾ ਬਣਾਉਂਦੇ ਜਾਂ ਡਿਲਵਰੀ ਕਰਨ ਤੋਂ ਪਹਿਲਾ ਹੱਥਾਂ ਨੂੰ ਬਾਰ-ਬਾਰ ਸਾਬਨ ਨਾਲ ਪੂਰੇ ਤਰੀਕੇ ਅਨੁਸਾਰ ਚੰਗੀ ਤਰ੍ਹਾਂ 20 ਸੈਕਿੰਡ ਤੱਕ ਧੋਇਆ ਜਾਵੇ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਦਾ ਪ੍ਰਬੰਧ ਵੀ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਮੱਖੀਆਂ ਮੱਛਰਾਂ ਅਤੇ ਮਿੱਟੀ ਘੱਟੇ ਤੋਂ ਬਚਾਅ ਲਈ ਵਸਤਾਂ ਨੂੰ ਸਾਫ ਸੁਥਰੇ ਕੱਪੜੇ ਨਾਲ ਢੱਕ ਕੇ ਜਾਂ ਸੀਸੇ ਦੇ ਕੈਬਿਨ ਵਿੱਚ ਰੱਖਿਆ ਜਾਵੇ।ਸਾਰੇ ਵਰਕਰਾਂ ਦਾ ਮੈਡੀਕਲ ਮੁਆਇਨਾਂ ਕਰਵਾਇਆ ਜਾਵੇ ਅਤੇ ਰੋਜਾਨਾਂ ਉਨ੍ਹਾਂ ਦਾ ਟੈਂਪਰੇਚਰ ਚੈਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਅਦਾਰੇ ਵਿੱਚ ਫੂਡ ਸੇਫਟੀ ਲਾਈਸੈਂਸ ਜਰੂਰ ਟੰਗਿਆ ਹੋਵੇ।ਲੋਕਾਂ ਨੂੰ ਉੱਚ ਗੁਣਵੱਤਾ ਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾਣ।ਸਹਾਇਕ ਕਮਿਸ਼ਨਰ ਫੂਡ ਸੇਫਟੀ ਵੱਲੋਂ ਦੱਸਿਆ ਗਿਆ ਕਿ ਆਉਂਦੇ ਦਿਨ੍ਹਾਂ ਵਿੱਚ ਚੈਕਿੰਗ ਅਭਿਆਨ ਸੁਰੂ ਕੀਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਫੂਡ ਸੇਫਟੀ ਐਕਟ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media