ਧੂਰੀ, 16 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ/ ਦੀਪਕ ਗਰਗ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਸ਼ਰਾਬ ਦੇ ਠੇਕੇ ਖੋਹਲੇ ਜਾਣ ਦੇ ਫੈਸਲੇ
ਦਾ ਵਿਰੋਧ ਕਰਦਿਆਂ ‘ਆਪ’ ਦੇ ਜ਼ਿਲ੍ਹਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਵਾਸੀਆਂ ਲਈ ਕਿੰਨੀ ਮੰਦਭਾਗੀ ਗੱਲ ਹੈ ਕਿ ਸੂਬਾ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਪੱਬਾਂ ਭਾਰ ਹੋਈ ਪਈ ਹੈ, ਜਦੋਂਕਿ ਕਸਰਤ ਕਰਨ ਲਈ ਬੰਦ ਪਏ ਜਿੰਮ ਖਾਨਿਆਂ ਬਾਰੇ ਚੁੱਪ ਹੈ।ਉਹਨਾਂ ਕਿਹਾ ਕਿ ਸ਼ਰਾਬ ਪੀਣ ਦੇ ਚਾਹਵਾਨਾਂ ਲਈ ਹੋਮ ਡਲਿਵਰੀ ਦੀਆਂ ਸਕੀਮਾਂ ਬਣਾ ਰਹੀ ਸਰਕਾਰ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਇਮਊਨਟੀ ਸਿਸਟਮ ਵਧਾਉਣ ਲਈ ਲੋੜੀਦੀ ਖੁਰਾਕ, ਦਵਾਈਆਂ ਅਤੇ ਯੋਗਾ ਕਸਰਤ ਆਦਿ ਕਰਨ ਦੀ ਪ੍ਰੇਰਣਾ ਸਿਰਫ ਬਿਆਨਬਾਜ਼ੀ ਸਾਬਤ ਹੋ ਰਹੀ ਹੈ।ਜੇਕਰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਮਜ਼ਬੂਤ ਇਮਊਨਟੀ ਸਿਸਟਮ ਤੇ ਤੰਦਰੁਸਤ ਸਰੀਰ ਦੀ ਜਰੂਰਤ ਹੈ ਤਾਂ ਸਰਕਾਰ ਨੂੰ ਬੰਦ ਪਏ ਜਿੰਮ ਖੋਲ੍ਹਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਧੂਰੀ ਵਿਖੇ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਆ ਕੇ ਝਾੜੂ ਫੜਣ ਵਾਲੇ ਨੌਜਵਾਨਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਕਈ ਹੋਰ ਵੱਡੇ ਕਾਂਗਰਸੀ ਆਗੂ ਵੀ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।ਇਸ ਮੌਕੇ ਡਾ. ਅਨਵਰ ਭਸੌੜ, ਅਮਰਦੀਪ ਸਿੰਘ ਧਾਂਦਰਾ ਅਤੇ ਪ੍ਰੀਤ ਧੂਰੀ ਵੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media