Saturday, May 23, 2026

ਪੁਨੀਤ ਸਹਿਗਲ ਨੂੰ ਦੂਰਦਰਸ਼ਨ ਜਲੰਧਰ ਦਾ ਡਾਇਰੈਕਟਰ ਬਣਨ ’ਤੇ ਦਿੱਤੀ ਵਧਾਈ

ਜੰਡਿਆਲਾ ਗੁਰੂ, 17 ਮਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬੀ ਸਾਹਿਤ ਸਭਾ (ਰਜਿ.) ਜੰਡਿਆਲਾ ਗੁਰੂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਪੁਨੀਤ ਸਹਿਗਲ ਨੂੰ ਦੂਰਦਰਸ਼ਨ ਜਲੰਧਰ ਦਾ ਡਾਇਰੈਕਟਰ ਬਣਨ ‘ਤੇ ਵਧਾਈ ਦਿੱਤੀ ਹੈ।ਸਭਾ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਜਨਰਲ ਸਕੱਤਰ ਕੁਲਦੀਪ ਦਰਾਜ਼ਕੇ, ਸੰਯੁਕਤ ਸੱਕਤਰ ਜਗਜੀਤ ਸੰਧੂ ਅਤੇ ਮੈਂਬਰ ਦਵਿੰਦਰ ਬੇਦੀ ਆਦਿ ਨੇ ਪੁਨੀਤ ਸਹਿਗਲ ਨੂੰ ਭੇਜੇ ਵਧਾਈ ਸੁਨੇਹੇ ‘ਚ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਪੁਨੀਤ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਬੁਲੰਦੀ ਲਈ ਸੇਵਾ ਕਰਨ ਦਾ ਬਲ ਬਖਸ਼ੇ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …