ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਸ੍ਰੀਮਤੀ ਸਰਬਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ
ਕਪੂਰਥਲਾ ਬਲਾਕ ‘ਚ ਕਰਫਿਊ ਦੌਰਾਨ ਲੋਕ ਹਿੱਤ ਵਿੱਚ ਸ਼ਲਾਘਾਯੋਗ ਕਾਰਜ਼ ਕੀਤੇ ਗਏ ਹਨ।ਜ਼ਿਲ੍ਹਾ ਸਹਿਕਾਰੀ ਯੂਨੀਅਨ ਕਪੂਰਥਲਾ, ਮਾਰਕਫੈਡ ਕਪੂਰਥਲਾ, ਸਹਿਕਾਰੀ ਮੰਡੀਕਰਨ ਸਭਾ ਕਪੂਰਥਲਾ, ਕਿਰਤ ਤੇ ਉਸਾਰੀ ਸਹਿਕਾਰੀ ਸਭਾ ਅਤੇ ਸਮੂਹ ਖੇਤੀਬਾੜੀ ਅਤੇ ਦੁੱਧ ਉਤਪਾਦਕ ਸਭਾਵਾਂ ਵੱਲੋਂ ਇਸ ਦੌਰਾਨ ਕੀਤੇ ਗਏ ਕਾਰਜ਼ਾਂ ਸਬੰਧੀ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਜੋਧਵੀਰ ਸਿੰਘ ਨੇ ਦੱਸਿਆ ਕਿ ਸਰਕਲ ਅੰਦਰ ਮਾਰਕਫੈਡ ਅਤੇ ਕਪੂਰਥਲਾ ਮੰਡੀਕਰਨ ਸਭਾ ਵਲੋਂ ਵੱਖ-ਵੱਖ ਖੇਤੀਬਾੜੀ ਸਭਾਵਾਂ ਰਾਹੀਂ ਤਕਰੀਬਨ 8 ਲੱਖ ਰੁਪਏ ਦੀਆਂ ਜ਼ਰੂਰੀ ਖਾਣ-ਪੀਣ ਦੀਆਂ ਵਸਤਾਂ, ਜਿਵੇਂ ਘਿਓ, ਤੇਲ, ਆਟਾ, ਚਾਵਲ, ਚਾਹ ਪੱਤੀ ਆਦਿ ਲੋਕਾਂ ਨੂੰ ਵਾਜਬ ਰੇਟਾਂ ’ਤੇ ਮੁਹੱਈਆ ਕਰਵਾਈ ਗਈ। ਇਸੇ ਤਰ੍ਹਾਂ ਤਕਰੀਬਨ 3.50 ਲੱਖ ਰੁਪਏ ਦੀ ਪਸ਼ੂ ਖੁਰਾਕ ਡੇਅਰੀ ਮਾਲਕਾਂ ਨੂੰ ਸਪਲਾਈ ਕੀਤੀ ਗਈ। ਸਭਾਵਾਂ ਰਾਹੀਂ ਖਾਦ (ਯੂਰੀਆ ਤੇ ਡੀ.ਏ.ਪੀ) ਅਤੇ ਕੀਟਨਾਸ਼ਕ ਦਵਾਈਆਂ ਵੀ ਲੋੜ ਅਨੁਸਾਰ ਸਪਲਾਈ ਕੀਤੀ ਜਾ ਰਹੀ ਹੈ।ਕਪੂਰਥਲਾ ਕਿਰਤ ਤੇ ਉਸਾਰੀ ਸਹਿਕਾਰੀ ਯੂਨੀਅਨ ਵਲੋਂ ਆਪਣੀਆਂ ਸਭਾਵਾਂ ਦੇ ਕਿਰਤੀ ਮੈਂਬਰਾਂ ਨੂੰ ਮੁਫ਼ਤ ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ।
ਉਨ੍ਹਾਂ ਇਸ ਮੌਕੇ ਮੈਨੇਜਰ ਸਹਿਕਾਰੀ ਮੰਡੀਕਰਨ ਸਭਾ ਪਰਗਟ ਸਿੰਘ, ਮੈਨੇਜਰ ਕਿਰਤ ਤੇ ਉਸਾਰੀ ਸਹਿਕਾਰੀ ਯੂਨੀਅਨ ਰਵਿੰਦਰ ਮਲਹੋਤਰਾ, ਮੈਨੇਜਰ ਡੀ.ਸੀ.ਯੂ ਕਪੂਰਥਲਾ ਬਿਕਰਮਜੀਤ ਸਿੰਘ, ਫੀਲਡ ਅਫ਼ਸਰ ਮਾਰਕਫੈਡ ਗੁਰਵਿੰਦਰ ਸਿੰਘ, ਮੈਨੇਜਰ ਮਾਰਕਫੈਡ ਸ਼ਾਖਾ ਕਪੂਰਥਲਾ ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ ਭਾਣੋਲੰਗਾ, ਸਕੱਤਰ ਸਿੱਧਵਾਂ ਖੇਤੀਬਾੜੀ ਸਭਾ ਪਲਵਿੰਦਰ ਸਿੰਘ, ਸਕੱਤਰ ਵਡਾਲਾ ਕਲਾਂ ਖੇਤੀਬਾੜੀ ਸਭਾ ਕੁਲਵਿੰਦਰ ਸਿੰਘ ਦੀ ਇਨ੍ਹਾਂ ਕਾਰਜਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸ਼ਲਾਘਾ ਵੀ ਕੀਤੀ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media