Monday, February 23, 2026

ਕਰਫਿਊ ਦੇ ਚੱਲਦਿਆਂ ਜਿਲ੍ਹੇ ‘ਚੋਂ ਦੂਜੇ ਰਾਜਾਂ ਨੂੰ ਭੇਜੇ ਜਾ ਰਹੇ ਹਨ ਖਰਬੂਜੇ ਤੇ ਹਦਵਾਣੇ

ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹਾ ਖਰਬੂਜੇ ਅਤੇ ਹਦਵਾਣੇ ਦੀ ਕਾਸ਼ਤ ਵਜੋਂ ਪੰਜਾਬ ਦੇ ਮੋਹਰੀ ਜਿਲ੍ਹਿਆ ਵਿੱਚ ਗਿਣਿਆ ਜਾਦਾ ਹੈ।

ਜਿਥੋਂ ਵੱਡੇ ਪੱਧਰ ‘ਤੇ ਖਰਬੂਜੇ ਦੀ ਸਪਲਾਈ ਰਾਜ ਦੇ ਦੂਜੇ ਜਿਲ੍ਹਿਆ ਅਤੇ ਰਾਜਾਂ ਵਿਸ਼ੇਸ਼ ਕਰਕੇ ਜੰਮੂ-ਕਸ਼ਮੀਰ, ਉਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਆਦਿ ਨੂੰ ਕੀਤੀ ਜਾਂਦੀ ਹੈ।
              ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ ਨਰਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਹੈ ਕਿ ਇਸ ਸਾਲ ਕਿਸਾਨਾਂ ਵੱਲੋਂ ਜਿਲ੍ਹੇ ਵਿੱਚ ਲੱਗਭਗ 4200 ਏਕੜ ਰਕਬੇ ਵਿੱਚ ਖਰਬੂਜੇ ਅਤੇ 1200 ਏਕੜ ਰਕਬੇ ਵਿੱਚ ਹਦਵਾਣੇ ਦੀ ਕਾਸ਼ਤ ਕੀਤੀ ਗਈ।ਉਨਾਂ ਨੇ ਵੱਖ-ਵੱਖ ਪਿੰਡਾਂ ਦਾ ਦੋਰਾ ਕਰਦੇ ਹੋਏ ਪਿੰਡ ਸ਼ੇਖੁਪੁਰ ਦੇ ਕਿਸਾਨ ਪ੍ਰੀਤਮ ਸਿੰਘ, ਅਮਰੀਕ ਸਿੰਘ ਅਤੇ ਮਹਿੰਦਰ ਸਿੰਘ, ਪਿੰਡ ਬਹੁਈ ਦੇ ਅਮਰਬੀਰ ਸਿੰਘ ਢੀਡਸਾ ਅਤੇ ਪਿੰਡ ਬਰਿੰਦਪੁਰ ਦੇ ਗੁਰਨਾਮ ਸਿੰਘ, ਗੁਰਮੁਖ ਸਿੰਘ ਅਤੇ ਜੈਦੇਵ ਸਿੰਘ ਨਾਲ ਖਰਬੂਜੇ ਅਤੇ ਹਦਵਾਣੇ ਦੇ ਮੰਡੀਕਰਣ ਸਬੰਧੀ ਵਿਚਾਰ ਵਟਾਂਦਰਾ ਕੀਤਾ।ਕਿਸਾਨਾਂ ਨੇ ਦੱਸਿਆ ਕਿ ਉਹਨਾਂ ਵਲੋਂ ਉਕਤ ਸੂਬਿਆਂ ਨੂੰ ਖਰਬੂਜਿਆਂ ਤੇ ਹਦਵਾਣਿਆਂ ਦੀ ਸਪਲਾਈ ਕੀਤੀ ਜਾ ਰਹੀ ਹੈ।
                  ਡਿਪਟੀ ਡਾਇਰੈਕਟਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨ ਆਪਣੇ ਫਲ ਤੇ ਸਬਜੀਆਂ ਦੂਜੇ ਰਾਜਾਂ ਵਿੱਚ ਲਿਜਾ ਕੇ ਵੇਚ ਸਕਦੇ ਹਨ ਅਤੇ ਉਨਾਂ ਨੂੰ ਕਿਸੇ ਵਿਸ਼ੇਸ਼ ਪਾਸ ਦੀ ਵੀ ਜਰੂਰਤ ਨਹੀ ਹੈ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …