Sunday, March 22, 2026

ਆਈ.ਟੀ.ਆਈ ਖੀਰਾਂਵਾਲੀ ਨੇ ਸਮਾਜ ਸੇਵੀ ਸੰਸਥਾ ਲਈ ਤਿਆਰ ਕੀਤੇ ਮਾਸਕ

ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਤਕਨੀਕੀ ਸਿੱਖਿਆ ਸਕੱਤਰ ਪੰਜਾਬ ਅਨੁਰਾਗ ਵਰਮਾ ਦੇ ਆਦੇਸ਼ਾਂ ਦੀ ਪਾਲਣਾ ਹਿੱਤ ਪ੍ਰਿੰਸੀਪਲ ਰੁਪਿੰਦਰ ਕੌਰ ਦੀ

ਅਗਵਾਈ ਹੇਠ ਆਈ.ਟੀ.ਆਈ (ਇਸਤਰੀ) ਖੀਰਾਂਵਾਲੀ ਵੱਲੋਂ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਲਈ ਤਿਆਰ ਕੀਤੇ ਗਏ ਮਾਸਕ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੂੰ ਭੇਟ ਕੀਤੇ ਗਏ।ਪ੍ਰਿੰਸੀਪਲ ਰੁਪਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਦੇ ਇੰਸਟਰੱਕਟਰ ਰਜਵੰਤ ਕੌਰ, ਅਮਰਜੀਤ ਕੌਰ ਅਤੇ ਸ਼ਰਨਜੀਤ ਕੌਰ ਨੇ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਸਿਖਿਆਰਥੀਆਂ ਦੇ ਸਹਿਯੋਗ ਨਾਲ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਉਪਲਬੱਧ ਕਰਵਾਏ ਕੱਪੜੇ ਦੇ ਮਾਸਕ ਤਿਆਰ ਕੀਤੇ ਹਨ, ਤਾਂ ਜੋ ਇਹ ਮਾਸਕ ਲੋੜਵੰਦਾਂ ਨੂੰ ਮੁਫ਼ਤ ਵੰਡੇ ਜਾ ਸਕਣ।ਉਨ੍ਹਾਂ ਕਿਹਾ ਕਿ ਜੇਕਰ ਕੋਈ ਐਨ.ਜੀ.ਓ ਜਾਂ ਕੋਈ ਹੋਰ ਸੰਸਥਾ ਜਾਂ ਦਾਨੀ ਸੱਜਣ ਮਾਸਕ ਤਿਆਰ ਕਰਵਾਉਣਾ ਚਾਹੁੰਦੇ ਹਨ ਤਾਂ ਉਹ 95925-75400 ‘ਤੇ ਸੰਪਰਕ ਕਰ ਸਕਦੇ ਹਨ।ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਆਈ.ਟੀ.ਆਈ ਦੇ ਸਮੂਹ ਸਟਾਫ ਦਾ ਇਸ ਨੇਕ ਕਾਰਜ਼ ਲਈ ਧੰਨਵਾਦ ਕੀਤਾ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …