Tuesday, July 28, 2026

ਪ੍ਰਵਾਸੀ ਮਜ਼ਦੂਰ ਦਾ ਬੱਸ ‘ਚ ਰਹਿ ਗਿਆ ਬੈਗ, ਐਸ.ਡੀ.ਐਮ ਫਿਰੋਜ਼ਪੁਰ ਨੇ ਖ਼ੁੱਦ ਗੱਡੀ ਭੇਜ ਕੇ ਮੰਗਵਾਇਆ

ਫਿਰੋਜ਼ਪੁਰ ਤੋਂ ਗੌਂਡਾ ਲਈ ਟ੍ਰੇਨ ‘ਚ ਜਾਣ ਵਾਲੇ ਪ੍ਰਵਾਸੀ ਮਜ਼ਦੂਰ ਨੇ ਕੀਤਾ ਧੰਨਵਾਦ

ਫਿਰੋਜ਼ਪੁਰ, 17 ਮਈ (ਪੰਜਾਬ ਪੋਸਟ ਬਿਊਰੋ) – ਸ਼ਨੀਵਾਰ ਨੂੰ ਜਦੋਂ ਇੱਕ ਪ੍ਰਵਾਸੀ ਮਜ਼ਦੂਰ ਰੋਹਿਤ ਸ਼ੁਕਲਾ ਫਿਰੋਜ਼ਪੁਰ ਤੋਂ ਗੋਂਡਾ ਜਾਣ ਲਈ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਪਹੁੰਚਿਆ ਅਤੇ ਟ੍ਰੇਨ ਵਿੱਚ ਸਵਾਰ ਹੋਣ ਤੋਂ ਪਹਿਲਾਂ ਮਜ਼ਦੂਰ ਦੇ ਧਿਆਨ ਵਿਚ ਆਇਆ ਕਿ ਉਹ ਜਿਹੜੀ ਬੱਸ ‘ਤੇ ਆਇਆ ਹੈ।ਉਸ ਬੱਸ ਵਿੱਚ ਉਸ ਦਾ ਬੈਗ ਰਹਿ ਗਿਆ ਹੈ।ਇਹ ਗੱਲ ਪ੍ਰਵਾਸੀ ਮਜ਼ਦੂਰ ਨੇ ਮੌਕੇ ‘ਤੇ ਮੌਜੂਦ ਐਸ.ਡੀ.ਐਮ ਫਿਰੋਜ਼ਪੁਰ ਅਮਿਤ ਗੁਪਤਾ ਦੇ ਧਿਆਨ ਵਿੱਚ ਲਿਆਂਦੀ। ਤਾਂ ਐਸ.ਡੀ.ਐਮ ਫਿਰੋਜ਼ਪੁਰ ਨੇ ਤੁਰੰਤ ਬੱਸ ਵਿਚੋਂ ਬੈਗ ਮੰਗਵਾਉਣ ਲਈ ਆਪਣੀ ਖ਼ੁਦ ਦੀ ਗੱਡੀ ਅਤੇ ਰੈਵਿਨਿਊ ਅਫਸਰ ਰਾਕੇਸ਼ ਅਗਰਵਾਲ ਤੇ ਸੰਤੋਖ ਤਾਖੀ ਨੂੰ ਭੇਜਿਆ।ਐਸ.ਡੀ.ਐਮ ਨੇ ਆਪਣੀ ਗੱਡੀ ਭੇਜ ਕੇ ਕਰੀਬ 20 ਕਿਲੋਮੀਟਰ ਤੱਕ ਬੱਸ ਦੇ ਪਿੱਛੇ ਜਾ ਕੇ ਬੱਸ ਨੂੰ ਰੁਕਵਾਇਆ ਅਤੇ ਫਿਰ ਉਸ ਵਿਚੋਂ ਪ੍ਰਵਾਸੀ ਮਜ਼ਦੂਰ ਦਾ ਬੈਗ ਪ੍ਰਾਪਤ ਕੀਤਾ।
               ਪ੍ਰਵਾਸੀ ਮਜ਼ਦੂਰ ਰੋਹਿਤ ਸ਼ੁਕਲਾ ਨੇ ਉਸ ਦਾ ਬੈਗ ਵਾਪਸ ਦਿਵਾਉਣ ‘ਤੇ ਐਸ.ਡੀ.ਐਮ ਅਮਿਤ ਗੁਪਤਾ ਦਾ ਧੰਨਵਾਦ ਕੀਤਾ ਅਤੇ ਫਿਰ ਖ਼ੁਸ਼ੀ ਖ਼ੁਸ਼ੀ ਟ੍ਰੇਨ ਵਿਚ ਸਵਾਰ ਹੋ ਕੇ ਆਪਣੇ ਘਰ ਲਈ ਰਵਾਨਾ ਹੋਇਆ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …