ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ – ਗੁਰਮੀਤ ਸੰਧੂ) – ਦੇਸ਼ ਦੇ ਵਾਲੀਬਾਲ ਖੇਡ ਖੇਤਰ ਨੂੰ ਉਸ ਵੇਲੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦੋਂ ਅੰਤਰਰਾਸ਼ਟਰੀ
ਵਾਲੀਬਾਲ ਖਿਡਾਰੀ ਤੇ ਪੰਜਾਬ ਪੁਲਿਸ ਦੇ ਡੀ.ਐਸ.ਪੀ ਨਿਰਲੇਪ ਸਿੰਘ ਦਾ ਦਿਹਾਂਤ ਹੋ ਗਿਆ।ਉਹ ਅੰਮ੍ਰਿਤਸਰ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।ਨਿਰਲੇਪ ਸਿੰਘ ਨੇ ਪੰਜਾਬ ਪੁਲਿਸ ਤੇ ਖੇਡ ਖੇਤਰ ਵਿੱਚ ਬੇਹਤਰ ਸੇਵਾਵਾਂ ਨਿਭਾਈਆਂ।
ਇਸ ਦੁੱਖ ਦੀ ਘੜੀ ਵਿਚ ਕਈ ਰਾਜਨੀਤਿਕ, ਸਮਾਜ ਸੇਵੀ, ਧਾਰਮਿਕ ਤੇ ਖੇਡ ਸ਼ਖਸ਼ੀਅਤਾਂ ਵਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।ਜਿੰਨ੍ਹਾਂ ਵਿਚ ਪ੍ਰਿੰ. ਅਮਰਜੀਤ ਸਿੰਘ ਗਿੱਲ, ਪ੍ਰਿੰਸੀਪਲ ਕੁਸੁਮ ਮਲਹੋਤਰਾ, ਪ੍ਰਿੰ. ਸੁਖਬੀਰ ਕੌਰ ਰੰਧਾਵਾ, ਪ੍ਰਿੰ. ਨਿਰਮਲ ਕੌਰ ਗਿੱਲ, ਪ੍ਰਿੰ. ਗੁਰਚਰਨ ਸਿੰਘ ਸੰਧੂ, ਪ੍ਰਿੰ. ਗੁਰਬਾਜ਼ ਸਿੰਘ ਛੀਨਾ, ਪ੍ਰਿੰ. ਅਮਰਜੀਤ ਸਿੰਘ ਭਿੰਡਰ, ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ, ਮੈਡਮ ਹਰਪਵਨਪ੍ਰੀਤ ਕੌਰ ਸੰਧੂ, ਮੈਡਮ ਮਾਨਸੀ ਖੰਨਾ, ਗੁਰਵਿੰਦਰ ਕੌਰ ਮਾਨ, ਸਰਬਜੀਤ ਕੌਰ ਸੈਣੀ, ਇੰਚਾਰਜ ਮਨਜਿੰਦਰ ਕੌਰ, ਗੁਲਸ਼ਨ ਕੌਰ ਚਾਵਲਾ, ਕੌਚ ਅਵਤਾਰ ਸਿੰਘ ਪੀ.ਪੀ, ਕੋਚ ਜੀ.ਐਸ ਸੰਧੂ, ਕੌਚ ਬਲਜਿੰਦਰ ਸਿੰਘ ਮੱਟੂ, ਸ਼ੈਫੀ ਸੰਧੂ, ਐਨਮ ਸੰਧੂ, ਲਵਰਾਜ ਸਿੰਘ ਰੰਧਾਵਾ, ਅਰਸ਼ਦੀਪ ਕੌਰ ਕੰਬੋਜ਼, ਸਫਲਅਸੀਸ ਕੌਰ ਆਦਿ ਦੇ ਨਾਂ ਸ਼ਾਮਿਲ ਹਨ।
ਇਸ ਮੌਕੇ ਸਵ. ਨਿਰਲੇਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਉਨ੍ਹਾਂ ਦੇ ਚੱਲੇ ਜਾਣ ਨਾਲ ਪਰਿਵਾਰ, ਪੰਜਾਬ ਪੁਲਿਸ ਤੇ ਖੇਡ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media