Friday, February 27, 2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਜਿਲ੍ਹਾ ਹਸਪਤਾਲ ਰੂਪਨਗਰ ਲਈ ਦੋ ਉੱਚ ਕੁਆਲਿਟੀ ਦੇ ਵੈਂਟੀਲੇਟਰ ਭੇਂਟ

ਰੂਪਨਗਰ, 20 ਮਈ (ਪੰਜਾਬ ਪੋਸਟ ਬਿਊਰੋ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਐਸ.ਪੀ ਸਿੰਘ ਉਬਰਾਏ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ

File Photo

ਮੈਡਮ ਸੋਨਾਲੀ ਗਿਰੀ (ਆਈ.ਏ.ਐਸ) ਅਤੇ ਸਿਵਲ ਸਰਜਨ ਰੂਪਨਗਰ ਡਾ. ਐਚ.ਐਨ ਸ਼ਰਮਾ ਦੀ ਮੋਜੂਦਗੀ ਵਿੱਚ ਜਿਲ੍ਹਾ ਹਸਪਤਾਲ ਰੂਪਨਗਰ ਲਈ ਦੋ ਉਚ ਕੁਆਲਿਟੀ ਦੇ ਵੈਂਟੀਲੇਟਰ ਭੇਂਟ ਕੀਤੇ ਗਏ।ਇਸ ਦੋਰਾਨ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਹਸਪਤਾਲ ਵਿਖੇ ਵੈਂਟੀਲੇਟਰ ਦੀ ਜਰੂਰਤ ਨੂੰ ਦੇਖਦਿਆਂ ਅੱਜ ਇਹ ਵੈਂਟੀਲੇਟਰ ਭੇਂਟ ਕੀਤੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਵਲੋਂ ਉਚੇਚੇ ਤੋਰ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦਾ ਧੰਨਵਾਦ ਕੀਤਾ ਗਿਆ।ਡਿਪਟੀ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਨੇ ਕਿਹਾ ਕਿ ਨਿਸ਼ਚਿਤ ਤੋਰ ਤੇ ਹੀ ਇਹ ਸੁਵਿਧਾ ਗੰਭੀਰ ਹਾਲਤ ਵਾਲੇ ਜਰੂਰਤਮੰਦ ਮਰੀਜਾਂ ਲਈ ਬਹੁਤ ਮਦਦਗਾਰ ਸਾਬਿਤ ਹੋਵੇਗੀ ਅਤੇ ਕਈ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਹੋਵੇਗੀ।ਉਹਨਾਂ ਟਰਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਨਤੀ ਉਪਰੰਤ ਟਰਸਟ ਵਲੋਂ ਬਹੁਤ ਹੀ ਘੱਟ ਸਮੇਂ ਵਿੱਚ ਇਹ ਵੈਂਟੀਲੇਟਰ ਮੁਹੱਈਆ ਕਰਵਾਏ ਗਏ ਹਨ।ਡਾ. ਸ਼ਰਮਾ ਵਲੋਂ ਵੀ ਟਰਸਟ ਦੇ ਸਿਹਤ ਸੇਵਾਵਾਂ ਸੰਬੰਧੀ ਸਮੇਂ-ਸਮੇਂ ਤੇ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ ਗਈ।
                ਇਸ ਮੋਕੇ ਡਾ. ਜਗਦੀਸ਼ਗਿੱਲ ਐਸ.ਐਮ.ਓ ਸਿਵਲ ਹਸਪਤਾਲ ਰੂਪਨਗਰ, ਡਾ. ਬਲਦੇਵ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਰਾਜੀਵ ਅਗਰਵਾਲ ਮੈਡੀਕਲ ਸਪੈਸ਼ਲਿਸਟ, ਡਾ. ਆਰਤੀ ਐਨਸਥੀਸੀਆ, ਡਾ. ਜਸ਼ਨਮੀਤ ਕੋਰ, ਯਸ਼ਪਾਲ ਫਾਰਮੇਸੀ ਅਫਸਰ, ਸੁਖਜੀਤ ਕੰਬੋਜ ਬੀ.ਸੀ.ਸੀ, ਅਮਰਜੀਤ ਸਿੰਘ ਸੁਪਰਡੈਂਟ ਅਤੇ ਅਜੈ ਕੁਮਾਰ ਮੋਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …