Friday, February 27, 2026

ਹਰੇਕ ਵਿਅਕਤੀ ਨੂੰ ਮਾਸਕ ਪਾਉਣਾ ਜ਼ਰੂਰੀ – ਡਾ: ਸ਼ਿਵ ਕੁਮਾਰ

ਨੂਰਪੁਰ ਬੇਦੀ, 20 ਮਈ (ਪੰਜਾਬ ਪੋਸਟ ਬਿਊਰੋ) – ਜ਼ਿੰਦਗੀ `ਚ ਆਪਣੇ ਜ਼ਰੂਰੀ ਕੰਮ ਕਰਨ ਦੇ ਨਾਲ ਕੋਵਿਡ-19 ਵਾਇਰਸ ਤੋ ਬਚਾਅ ਕਰਨ ਹਿੱਤ ਪੰਜਾਬ ਸਰਕਾਰ ਵਲੋਂ ਐਪੀਡੈਮਿਕ ਡਸੀਜ਼ ਐਕਟ 1897 ਤਹਿਤ ਜ਼ਰੂਰੀ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ ਹਨ।ਜਿਨ੍ਹਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਕੋਰੋਨਾ ਵਾਇਰਸ ਇੱਕ ਤੋਂ ਦੂਜੇ ਵਿੱਚ ਫੈਲਦਾ ਹੈ ਅਤੇ ਇਸ ਤੋਂ ਬਚਾਅ ਦਾ ਇੱਕ ਹੀ ਤਰੀਕਾ ਹੈ ਆਪਸ ਵਿੱਚ ਦੂਰੀ ਅਤੇ ਹੱਥਾਂ ਦੀ ਸਾਫ਼ ਸਫਾਈ।ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿੱਚ ਜਾਣਕਾਰੀ ਦੀ ਅਣਹੋਂਦ ਕਾਰਨ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲਣ ਦਾ ਖਤਰਾ ਸੀ।ਜਿਸ ਕਾਰਨ ਸਰਕਾਰ ਵਲੋ ਕਰਫਿਊ ਵਰਗਾ ਸਖਤ ਫੈਸਲਾ ਲੈਣਾ ਪਿਆ।ਹੁਣ ਆਪ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਆਪਣੇ ਜ਼ਰੂਰੀ ਕੰਮ ਕਰਨ ਅਤੇ ਹੋਰ ਸਮਾਨ ਦੀ ਪ੍ਰਾਪਤੀ ਲਈ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਲਿਆ ਜਾ ਰਿਹਾ ਹੈ।ਆਮ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਦਿੱਤੀ ਗਈ ਸਹੂਲਤ ਕੁੱਝ ਨਿਯਮਾਂ ਅਧੀਨ ਹੀ ਜ਼ਾਰੀ ਰਹਿ ਸਕਦੀ ਹੈ।ਜੇਕਰ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਇਸ ਦਾ ਸਿੱਟਾ ਘਾਤਕ ਹੋ ਸਕਦਾ ਹੈ ।
          ਸਿਵਲ ਸਰਜਨ ਨੇ ਦੱਸਿਆ ਕਿ ਕੋਵਿਡ 19 ਤੋਂ ਬਚਾਅ ਅਤੇ ਰੋਕਥਾਮ ਦੇ ਲਈ ਘਰ ਤੋਂ ਬਾਹਰ ਨਿਕਲਣ ਸਮੇਂ, ਆਪਣੇ ਕੰਮ ਕਰਦੇ ਹੋਏ, ਦਫਤਰ ਵਿੱਚ ਅਤੇ ਹਰ ਉਹ ਜ਼ਗਾ ਜਿੱਥੇ ਇੱਕ ਵਿਅਕਤੀ ਆਉਂਦਾ ਹੈ।ਮਾਸਕ ਪਾਉਣਾ ਜ਼ਰੂਰੀ ਹੈ।ਮਾਸਕ ਟ੍ਰਿਪਲ ਲੇਅਰ ਜਾਂ ਸੂਤੀ ਕ ਪੜੇ ਦਾ ਹੋ ਸਕਦਾ ਹੈ।ਜੇਕਰ ਇਹ ਦੋਨੋ ਉਪਲਬਧ ਨਹੀਂ ਹਨ ਤਾਂ ਰੁਮਾਲ, ਪਰਨਾ, ਚੁੰਨੀ ਦੀ ਦੁਹਰੀ ਤੀਹਰੀ ਤਹਿ ਨਾਲ ਵੀ ਆਪਣਾ ਮੂੰਹ ਢੱਕਿਆ ਜਾ ਸਕਦਾ ਹੈ।ਜਿਸ ਨੂੰ ਸਾਬਣ ਜਾਂ ਡਿਟਰਜੈਂਟ ਨਾਲ ਧੋ ਕੇ ਦੁਬਾਰਾ ਵਰਤ਼ਂ ਵਿੱਚ ਲਿਆਦਾ ਜਾ ਸਕਦਾ ਹੈ।ਕਿਸੇ ਵੀ ਸੂਰਤ ‘ਚ ਆਪਣਾ ਮੂੰਹ ਢੱਕਣ ਤੋਂ ਬਿਨ੍ਹਾਂ ਘਰ ਤੋਂ ਬਾਹਰ ਨਿਕਲਣਾ ਸਜ਼ਾ ਯੋਗ ਅਪਰਾਧ ਮੰਨਿਆ ਜਾਵੇਗਾ।ਇਸ ਸੂਰਤ ਵਿੱਚ 200 ਰੁਪਏ ਜੁਰਮਾਨਾ, ਇਕਤਾਂਵਾਸ ਦੀ ਉਲੰਘਣਾ ਕਰਨ ਵਾਲੇ ਨੂੰ 500 ਰੁਪਏ ਅਤੇ ਜਨਤਕ ਥਾਂ ਤੇ ਥੁੱਕਣ ਤੇ 100 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।
             ਇਸ ਮੌਕੇ ਡਾ. ਸਿਮਰਨਜੀਤ ਕੌਰ ਮੈਡੀਕਲ ਅਫਸਰ, ਡਾ. ਅਮਨਦੀਪ ਸਿੰਘ ਮੈਡੀਕਲ ਅਫਸਰ, ਨਛੱਤਰ ਕੌਰ ਐਲ.ਐਚ.ਵੀ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …