ਗੁਰਦਾਸਪੁਰ, 20 ਮਈ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕੋਰੋਨਾ ਵਾਇਰਸ ਬਿਮਾਰੀ
ਦੇ 2195 ਸ਼ੱਕੀ ਮਰੀਜ਼ਾਂ ਵਿਚੋਂ 2054 ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਹੈ, 05 ਮਰੀਜ਼ਾਂ ਦੀ ਰਿਪੋਰਟ ਪੈਂਡਿੰਗ ਹੈ, 126 ਕੋਰੋਨਾ ਪੀੜਤ ਅਤੇ 10 ਸੈਂਪਲ ਰਿਜੈਕਟ ਹੋਏ ਹਨ।
ਉਨਾਂ ਨੇ ਅੱਗੇ ਦੱਸਿਆ ਕਿ ਜ਼ਿਲੇ ਅੰਦਰ 126 ਕੋਰੋਨਾ ਪੀੜਤਾਂ ਵਿਚੋਂ 01 ਵਿਅਕਤੀ ਪਿੰਡ ਭੈਣੀ ਪਸਵਾਲ ਦੀ ਮੋਤ ਹੋ ਚੁੱਕੀ ਹੈ ਅਤੇ 122 ਘਰਾਂ ਨੂੰ ਭੇਜੇ ਗਏ ਹਨ (114 ਠੀਕ ਹੋਏ ਹਨ, 08 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ)।03 ਪੀੜਤ ਜਿਨਾਂ ਦੀ ਰਿਪੋਰਟ ਪੌਜ਼ਟਿਵ ਆਈ ਹੈ, ਪਰ ਉਨਾਂ ਵਿਚ ਕੋਰੋਨਾ ਵਾਇਰਸ ਦੇ ਨਿਰਧਾਰਿਤ ਲੱਛਣ ਨਹੀਂ ਹਨ ਅਤੇ ਉਹ ਤੰਦਰੁਸਤ ਹਨ। 02 ਪੀੜਤ ਧਾਰੀਵਾਲ ਅਤੇ 01 ਪੀੜਤ ਬਟਾਲਾ ਵਿਖੇ ਰੱਖੇ ਗਏ ਗਨ।
ਪੀੜਤਾਂ ਵਿੱਚ ਇਕ ਔਰਤ ਤੇ ਨੌਜਵਾਨ ਪਿੰਡ ਠੀਕਰੀਵਾਲ ਬਲਾਕ ਕਾਹਨੂੰਵਾਨ ਦੇ ਹਨ, ਜੋ ਲੁਧਿਆਣਾ ਵਿਖੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪੀੜਤ ਦੇ ਸੰਪਰਕ ਵਿਚ ਆਏ ਸਨ ਅਤੇ ਇਕ ਬਟਾਲਾ ਨਜ਼ਦੀਕ ਪਿੰਡ ਹਰੁਪਰਾ ਦਾ ਵਿਅਕਤੀ ਹੈ, ਜੋ ਦੂਸਰੇ ਰਾਜ ਵਿਚੋਂ ਇਥੇ ਆਇਆ ਹੈ। ਇਹ ਤਿੰਨੇ ਤੰਦਰੁਸਤ ਹਨ ਅਤੇ ਆਸ ਹੈ ਕਿ ਜਲਦ ਘਰਾਂ ਨੂੰ ਭੇਜੇ ਜਾਣਗੇ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media