ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ -ਸੰਧੂ) – ਕੋਰੋਨਾ ਵਾਇਰਸ ਕੋਵਿਡ-19 ਦੇ ਪੀੜ੍ਹਤਾਂ ਦੀ ਦੇਸ਼ ਵਿਆਪੀ ਗਿਣਤੀ ਦਾ ਅੰਕੜਾ 1 ਲੱਖ ਤੋਂ ਉੱਪਰ ਜਾ ਚੁੱਕਾ ਹੈ ਤੇ
ਵਿਸ਼ਵ ਪੱਧਰ ਤੇ ਭਾਰਤ ਇਸ ਮਾਮਲੇ ਤੇ 11ਵੇਂ ਸਥਾਨ ‘ਤੇ ਹੈ।ਇਸ ਮਹਾਂਮਾਰੀ ਦਾ ਸਭ ਤੋਂ ਦੁੱਖਦਾਈ ਪਹਿਲੂ ਇਹ ਹੈ ਕਿ ਵਿਸ਼ਵ ਪੱਧਰ ਤੇ ਇਸ ਦੀ ਕੋਈ ਦਵਾਈ ਨਹੀਂ ਬਣ ਸਕੀ । ਵਿਸ਼ਵ ਸਿਹਤ ਸੰਗਠਨ ਤੇ ਕੌਮਾਂਤਰੀ ਪੱਧਰ ‘ਤੇ ਹਰੇਕ ਦੇਸ਼ ਦੀ ਸਰਕਾਰ ਨੇ ਆਪੋ ਆਪਣੇ ਦੇਸ਼ ਵਾਸੀਆਂ ਨੂੰ ਲਾਕਡਾਊਨ ਤੇ ਕਰਫਿਊ ਵਰਗੇ ਕਾਇਦੇ ਕਾਨੂੰਨਾ ਦਾ ਪਾਲਣ ਕਰਦਿਆਂ ਘਰ ਵਿੱਚ ਹੀ ਸੁਰੱਖਿਅਤ ਰਹਿਣ ਦੇ ਆਦੇਸ਼ ਦਿੱਤੇ ਹਨ।ਪਰ ਇਸ ਦੇ ਬਾਵਜ਼ੂਦ ਲੋਕਾਂ ਵਲੋਂ ਹਦਾਇਤਾਂ ਦੀ ਉਲੰਘਣਾ ਵੱਡੇ ਪੱਧਰ ‘ਤੇ ਜਾਰੀ ਹੈ।
ਬੇਸ਼ੱਕ ਕੇਂਦਰ ਤੇ ਰਾਜ ਸਰਕਾਰਾਂ ਨੇ ਜਨਤਾ ਦੀਆਂ ਸਹੂਲਤਾਂ ਦੇ ਮੱਦੇਨਜ਼ਰ ਅਤੇ ਜ਼ਿੰਦਗੀ ਨੂੰ ਕੁੱਝ ਸੁਖਾਲਾ ਬਣਾਉਣ ਦੇ ਮੰਤਵ ਨਾਲ ਰਾਹਤਾਂ ਦਿੱਤੀਆਂ ਹਨ।ਪਰ ਜ਼ਿਆਦਾਤਰ ਲੋਕ ਇਸ ਸੱਭ ਕੁੱਝ ਨੂੰ ਟਿਚ ਜਾਣ ਰਹੇ ਹਨ।ਜਿਸ ਤੋਂ ਇਹ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਲੋਕ ਮਹਾਂਮਾਰੀ ਨੰੁੂ ਖੁੱਲਾ ਸੱਦਾ ਦੇ ਰਹੇ ਹਨ।
ਇਸ ਸਬੰਧੀ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੀ ਅਜਨਾਲਾ ਇਕਾਈ ਦੀ ਪ੍ਰਧਾਨ ਗੁਰਵਿੰਦਰ ਕੌਰ ਮਾਨ ਮਾਨਾਵਾਲਾ, ਸਮਾਜ ਸੇਵਿਕਾ ਮਾਨਸੀ ਖੰਨਾ ਤੇ ਸਰਬਜੀਤ ਕੌਰ ਸੈਣੀ, ਡੀ.ਪੀ.ਈ ਸ਼ਰਨਜੀਤ ਕੌਰ, ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ, ਕੌਮੀ ਕ੍ਰਿਕੇਟ ਕੋਚ ਰਜਿੰਦਰ ਕੁਮਾਰ, ਅੰਤਰਰਾਸ਼ਟਰੀ ਕੁੰਗ ਫੂ ਵੁਸ਼ੂ ਫੈਡਰੇਸ਼ਨ ਸੰਸਥਾਪਕ ਹਰਜੀਤ ਸਿੰਘ ਤੇ ਸਮਾਜ ਸੇਵਿਕਾ ਕੋਚ ਨੀਤੂ ਬਾਲਾ ਨੇ ਸਾਂਝੇ ਤੌਰ ਕਿਹਾ ਕਿ ਦੇਸ਼ ਬਹੁਤ ਹੀ ਨਾਜ਼ੁਕ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ।ਸਾਨੂੰ ਸਰਕਾਰ, ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸ਼ਨ ਤੋਂ ਇਲਾਵਾ ਸਿਹਤ ਸੰਗਠਨਾਂ ਦੇ ਆਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।ਉਨ੍ਹਾਂ ਪੰਜਾਬ ਦੇ ਸਮੂਹ ਸ਼ਹਿਰੀ ਤੇ ਪੇਂਡੂ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੁੰਡਾਂ ਦੇ ਰੂਪ ਵਿੱਚ ਬਿਨਾਂ ਮਤਲਬ ਘਰਾਂ ਤੋਂ ਨਿਕਲਣਾ ਬੰਦ ਕਰਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰੇ “ਜਾਨ ਹੈ ਤੋ ਜਹਾਨ ਹੈ” ਨੂੰ ਅਮਲੀ ਜਾਮਾ ਪਹਿਨਾਉਣ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media