ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ -ਸੰਧੂ) – ਬਲਿੰਗ ਫਲਿੰਗ ਅੰਬੈਸਡਰ ਮੁਕਾਬਲੇ ਵਿੱਚ ਕਿਸਮਤ ਅਜ਼ਮਾਈ ਕਰ ਰਹੀ ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਦੀ ਵਿਦਿਆਰਥਣ ਨਾਜਦੀਪ ਕੌਰ ਚੌਹਾਨ ਆਪਣੇ ਪੱਖ ‘ਚ ਵੋਟਿੰਗ ਕਰਵਾਉਣ ਦੀ ਮੁਹਿੰਮ ਨੂੰ ਸ਼ਿਖਰਾਂ ‘ਤੇ ਪਹੰੁਚਾਉਣ ਦੇ ਮੰਤਵ ਨਾਲ ਉਘੀਆਂ ਗਾਇਕ ਭੈਣਾਂ ‘ਕਾਰਡੀਨਲ ਸੰਧੂਜ਼’ ਦੇ ਜੱਦੀ ਗ੍ਰਹਿ ਰਸੂਲਪੁਰ ਕਲਾਂ ਵਿਖੇ ਪੁੱਜੀ।
ਨਾਜਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਗਾਇਕੀ, ਗੀਤਕਾਰੀ ਤੋਂ ਇਲਾਵਾ ਮਾਡਲਿੰਗ ਕਰਨ ਦਾ ਵੀ ਸ਼ੌਂਕ ਹੈ। ਜਿਸ ਸਿਲਸਿਲੇ ਦੇ ਚੱਲਦਿਆਂ ਉਸ ਨੇ ਬਲਿੰਗ ਫਲਿੰਗ ਅੰਬੈਡਸਰ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈੈ। ‘ਕਾਰਡੀਨਲ ਸੰਧੂਜ਼’ ਗਾਇਕ ਭੈਣਾਂ ਪੱਲਵੀ ਸੰਧੂ, ਸੁਖਬੀਰ ਕੌਰ ਸੰਧੂ ਤੇ ਲਖਵਿੰਦਰ ਕੌਰ ਸੰਧੂ ਨੇ ਨਾਜਦੀਪ ਕੌਰ ਨੂੰ ਉਸ ਦੇ ਹੱਕ ‘ਚ ਵੋਟਿੰਗ ਕਰਵਾਉਣ ਦਾ ਭਰੋਸਾ ਦਿੱਤਾ।ਉਨ੍ਹਾਂ ਕਿਹਾ ਕਿ ਉਹ ਨਾਜਦੀਪ ਨੂੰ ਜਿਤਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੀਆਂ ਤੇ ਜੇ ਜ਼ਰੂਰਤ ਪਈ ਤਾਂ ਉਸ ਦੇ ਨਾਲ ਆਮ ਲੋਕਾਂ ਤੱਕ ਵੀ ਪਹੰੁਚ ਕਰਨਗੀਆਂ। ਉਨ੍ਹਾਂ ਕਿਹਾ ਕਿ ਨਾਜਦੀਪ ਕੌਰ ਜੇਤੂ ਚੈਂਪੀਅਨ ਤਾਜ ‘ਤੇ ਕਬਜ਼ਾ ਜਮਾਏਗੀ।
ਕਈ ਇਲਾਕਾ ਨਿਵਾਸੀਆਂ ਨੇ ਮੌਕੇ ‘ਤੇ ਹੀ ਨਾਜਦੀਪ ਕੌਰ ਦੇ ਹੱਕ ‘ਚ ਵੋਟਿੰਗ ਕੀਤੀ ਤੇ ਸੰਭਵ ਸਹਾਇਤਾ ਦਾ ਯਕੀਨ ਦਿਵਾਇਆ।ਇਸ ਮੌਕੇ ਗੁਰਜਿੰਦਰ ਸਿੰਘ, ਅਵਤਾਰ ਸਿੰਘ, ਸੋਮਾ ਦੇਵੀ, ਨਿਸ਼ਾ ਚੌਹਾਨ, ਮੰਨਤ ਚੌਹਾਨ, ਭੁਪਿੰਦਰ ਸਿੰਘ, ਸਵਿੰਦਰ ਕੌਰ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …