ਪਠਾਨਕੋਟ, 21 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਵੀਰਵਾਰ ਨੂੰ 2 ਮਾਮਲੇ ਕਰੋਨਾ ਪਾਜ਼ਟਿਵ ਦੇ ਸਾਹਮਣੇ ਆਏ ਹਨ।ਜਿਨ੍ਹਾਂ ਵਿੱਚੋਂ ਇੱਕ
ਵਿਅਕਤੀ ਵਿਦੇਸ਼ ਤੋਂ ਆਇਆ ਹੈ ਅਤੇ ਦੂਸਰਾ ਪਠਾਨਕੋਟ ਸਿਟੀ ਦਾ ਹੀ ਰਹਿਣ ਵਾਲਾ ਹੈ ਅਤੇ ਫਾਸਟ ਫੂਡ ਦਾ ਕੰਮ ਕਰਦਾ ਸੀ ਲਾਕ ਡਾਊਣ ਦੇ ਚਲਦਿਆਂ ਪਿਛਲੇ ਲੰਮੇ ਸਮੇਂ ਤੋਂ ਫਾਸਟ ਫੂਡ ਦਾ ਕੰਮ ਬੰਦ ਰੱਖਿਆ ਹੋਇਆ ਹੈ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਮਿਲੇ ਦੋ ਕਰੋਨਾ ਪਾਜ਼ਟਿਵ ਲੋਕਾਂ ਨੂੰ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਪਿਛਲੇ ਦਿਨ੍ਹਾਂ ਦੋਰਾਨ ਤਿੰਨ ਲੋਕ ਵਿਦੇਸ਼ ਤੋਂ ਆਏ ਸਨ।ਜਿਨ੍ਹਾਂ ਨੂੰ ਜਿਲ੍ਹਾ ਪ੍ਰਸਾਸ਼ਨ ਵੱਲੋਂ ਵੱਖ-ਵੱਖ ਸਥਾਨਾਂ ‘ਤੇ ਕੋਰਿਨਟਾਈਨ ਕੀਤਾ ਗਿਆ ਸੀ ਅਤੇ ਇਸ ਕਾਰਵਾਈ ਦੋਰਾਨ ਹੀ ਉਨ੍ਹਾਂ ਦੀ ਸੈਂਪਲਿੰਗ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ 1 ਵਿਅਕਤੀ ਕਰੋਨਾ ਪਾਜੀਟਿਵ ਅਤੇ 2 ਲੋਕ ਕਰੋਨਾ ਨੈਗੇਟਿਵ ਆਏ ਹਨ।ਇੱਕ ਵਿਅਕਤੀ ਜੋ ਕਿ ਸਿਟੀ ਪਠਾਨਕੋਟ ਦਾ ਹੀ ਰਹਿਣ ਵਾਲਾ ਹੈ ਅਤੇ ਪਠਾਨਕੋਟ ਵਿਖੇ ਹੀ ਫਾਸਟ ਫੂਡ ਦਾ ਕੰਮ ਕਰਦਾ ਸੀ।ਪਿਛਲੇ ਦਿਨ੍ਹਾਂ ਦੋਰਾਨ ਫਿਰ ਤੋਂ ਇਹ ਵਿਅਕਤੀ ਫਾਸਟ ਫੂਡ ਦਾ ਕੰਮ ਚਲਾਉਂਣਾ ਚਾਹੁੰਦਾ ਸੀ ਜਿਸ ਲਈ ਮੈਡੀਕਲ ਕਰਵਾਉਂਣਾ ਬਹੁਤ ਜਰੂਰੀ ਸੀ ਜਦੋਂ ਇਸ ਵਿਅਕਤੀ ਦਾ ਮੈਡੀਕਲ ਕਰਵਾਇਆ ਗਿਆ ਤਾਂ ਇਸ ਦਾ ਕਰੋਨਾ ਟੈਸਟ ਪਾਜ਼ਟਿਵ ਆਇਆ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media