ਲੌਂਗੋਵਾਲ, 23 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ਦੇ ਨਾਮ ਇਕ ਚਿੱਠੀ ਲਿਖ ਕੇ ਕੋਰੋਨਾ ਮਹਾਂਮਾਰੀ ਦੇ ਕਾਰਨ ਰਾਜ ਦੇ ਟਰਾਂਸਪੋਰਟ ਕਾਰੋਬਾਰੀਆਂ, ਟੈਕਸੀ ਮਾਲਕਾਂ, ਬੱਸ ਤੇ ਟਰੱਕ ਆਪਰੇਟਰਾਂ, ਟੈਕਸੀ ਅਤੇ ਆਟੋ ਚਾਲਕਾਂ ਦੇ ਹੋ ਰਹੇ ਵਿੱਤੀ ਨੁਕਸਾਨ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ।ਵਿਧਾਇਕ ਅਮਨ ਅਰੋੜਾ ਨੇ ਚਿੱਠੀ ਵਿੱਚ ਕੁੱਝ ਸੁਝਾਅ ਦਿੰਦੇ ਹੋਏ ਕਿਹਾ ਕਿ ਵਪਾਰਕ ਵਾਹਨਾਂ, ਟੈਕਸੀ ਗੱਡੀਆਂ ਦਾ ਕਾਰੋਬਾਰ ਲਗਭਗ ਦੋ ਮਹੀਨਿਆਂ ਤੋਂ ਬੰਦ ਪਿਆ ਹੈ ਅਤੇ ਅੱਗੇ ਵੀ ਕੁੱਝ ਸਮਾਂ ਚੱਲਣ ਦੀ ਕੋਈ ਸੰਭਾਵਨਾ ਨਜ਼ਰ ਨਹੀ ਆ ਰਹੀ।ਇਹਨਾਂ ਦੀਆਂ ਗੱਡੀਆਂ ਦੇ ਦੋ ਤਿਮਾਹੀ (6 ਮਹੀਨੇ ) ਦੇ ਲਈ ਰੋਡ ਟੈਕਸ ਮਾਫ ਕੀਤਾ ਜਾਵੇ।ਤਾਂਕਿ ਟਰਾਂਸਪੋਰਟ ਕਾਰੋਬਾਰੀਆਂ ਦੇ ਕੁਝ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਟਰਾਂਪੋਰਟ ਕਾਰੋਬਾਰੀਆਂ, ਬੱਸ ਤੇ ਟਰੱਕ ਆਪਰੇਟਰਾਂ, ਟੈਕਸੀ ਅਤੇ ਆਟੋ ਚਾਲਕਾਂ ਦੇ ਵਾਹਨਾਂ ਦੇ ਪਾਸਿੰਗ ਅਤੇ ਪਰਮਿਟ ਵਿੱਚ 6 ਮਹੀਨੇ ਦਾ ਵਾਧਾ ਕਰਕੇ ਇਹਨਾਂ ਨੂੰ ਵੀ ਕੁੱਝ ਰਿਆਇਤ ਦਿੱਤੀ ਜਾਣੀ ਚਾਹਿਦੀ ਹੈ।ਸੰਕਟ ਬੀਮਾਰੀ ਦੌਰਾਨ ਗੱਡੀਆਂ ਦੇ ਬੀਮੇ ਵਿੱਚ ਵਾਧੇ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕ ਕੇ ਬੀਮੇ ਵਿੱਚ 6 ਮਹੀਨਿਆਂ ਦਾ ਵਾਧਾ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਦੂਜੇ ਰਾਜਾਂ ਦੀ ਤਰ੍ਹਾਂ ਕੋਈ ਵਿੱਤੀ ਪੈਕੇਜ ਦਾ ਐਲਾਨ ਕਰੇ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media