ਲੌਂਗੋਵਾਲ, 23 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਮਹਾਂਮਾਰੀ ਦੇ ਨਾਲ ਫਰੰਟਲਾਈਨ ‘ਤੇ ਜੰਗ ਲੜ ਰਹੇ ਸਿਹਤ ਕਰਮੀ, ਪੁਲਿਸ ਮੁਲਾਜ਼ਮਾਂ
ਅਤੇ ਮੀਡੀਆ ਕਰਮੀਆਂ ਦੀ ਹੌਂਸਲਾ ਅਫਜ਼ਾਈ ਕਰਨ ਦੇ ਨਾਲ-ਨਾਲ ਸੀ.ਐਚ.ਸੀ ਅਮਰਗੜ੍ਹ ਵਿਖੇ ਪਿਛਲੇ ਦਿਨੀ ਸੈਨੇਟਾਈਜ਼ਰ, ਮਾਸਕ ਅਤੇ ਵਿਟਾਮਿਨ-ਸੀ ਦੀਆਂ ਗੋਲੀਆਂ ਐਸ.ਐਮ.ਓ ਡਾਕਟਰ ਸੰਜੇ ਗੋਇਲ ਨੂੰ ਭੇਟ ਕਰਨ ਲਈ ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ `ਤੇ ਪਹੁੰਚੇ ਸਨ।ਜਿਸ ਦੌਰਾਨ ਉਨ੍ਹਾਂ ਜਿਥੇ ਪੰਜਾਬ ਦੀਆਂ ਸਿਹਤ ਸਹੂਲਤਾਂ, ਸ਼ਰਾਬ ਦੀ ਸਮੱਗਲਿੰਗ ਅਤੇ ਕਈ ਹੋਰ ਮੁੱਦਿਆਂ ਬਾਰੇ ਪੱੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਬੜੇ ਹੀ ਵਿਸਥਾਰ ਨਾਲ ਦਿੱਤੇ ਸਨ।ਭਵਿੱਖ ਦੀ ਰਣਨੀਤੀ ਬਾਰੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਸੀ ਕਿ ਅੱਜ ਇੱਥੇ ਉਹ ਕੋਈ ਸਿਆਸੀ ਗੱਲ ਨਹੀਂ ਕਰਨ ਆਏ।ਫਿਲਹਾਲ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਕਰੋਨਾ ‘ਤੇ ਫ਼ਤਹਿ ਹਾਸਲ ਕਰਨੀ ਹੈ।ਉਸ ਤੋਂ ਬਾਅਦ ਸਾਰੇ ਰਲ ਕੇ ਚੰਗੀ ਸੋਚ ਨੂੰ ਉਭਾਰਨ ਲਈ ਯਤਨ ਜਰੂਰ ਕਰਾਂਗੇ।
ਉਨਾਂ ਕਿਹਾ ਕਿ ਇੱਕ ਅਖਬਾਰ ਨੇ ਇਹ ਬਿਆਨ ਪਾ ਕੇ ਖ਼ਬਰ ਪ੍ਰਕਾਸ਼ਿਤ ਕੀਤੀ ਕਿ ਵਿਧਾਨ ਸਭਾ ਚੋਣਾਂ `ਆਮ ਆਦਮੀ ਪਾਰਟੀ` ਨਾਲ ਮਿਲ ਕੇ ਲੜੀਆਂ ਜਾ ਸਕਦੀਆਂ ਹਨ, ਜਦਕਿ ਉਨਾਂ ਨੇ ਅਜਿਹਾ ਬਿਆਨ ਬਿਲਕੁੱਲ ਵੀ ਨਹੀਂ ਦਿੱਤਾ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media