ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰੰਗਮੰਚ ਖੇਤਰ ਦੀ ਪਹਿਲੀ ਅਦਾਕਾਰਾ ਅਤੇ ਵਿਗਿਆਨਕ ਵਿਚਾਰਧਾਰਾ ਦੇ ਧਾਰਣੀ ਉਮਾ ਗੁਰਬਕਸ਼
ਸਿੰਘ ਦੇ ਅਕਾਲ ਚਲਾਣੇ ਤੇ ਲੇਖਕ ਭਾਈਚਾਰੇ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਕਤਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ , ਹਰਜੀਤ ਸੰਧੂ ਅਤੇ ਮਲਵਿੰਦਰ ਨੇ ਪ੍ਰੀਤ ਲੜੀ ਪਰਿਵਾਰ ਨਾਲ ਹਮਦਰਦੀ ਜਾਹਰ ਕਰਦਿਆਂ ਦੱਸਿਆ ਕਿ 1927 ਜਨਮੇ ਉਮਾ ਗੁਰਬਕਸ਼ ਸਿੰਘ ਪੰਜਾਬੀ ਵਾਰਤਿਕ ਦੇ ਮੋਢੀ ਗੁਰਬਖਸ਼ ਸਿੰਘ ਦੀ ਸਪੁੱਤਰੀ ਸੀ ਅਤੇ ਉਹਨਾ ਵਲੋਂ ਹੀ ਵਸਾਏ ਲੇਖਕਾਂ ਦੇ ਮੱਕੇ ਵਜੋਂ ਜਾਣੇ ਜਾਂਦੇ ਪ੍ਰੀਤ ਨਗਰ ਵਿਖੇ ਹੀ ਉਮਾ ਰਹਿੰਦੀ ਰਹੀ।ਜਿਥੇ ਉਹਨਾਂ ਅੱਜ ਸਵੇਰੇ ਵੱਡੇ ਤੜ੍ਹਕੇ ਆਖਰੀ ਸਾਹ ਲਏ।ਉਮਾ ਨੇ ਜਿਥੇ ਰੰਗਮੰਚ ਸਟੇਜ ਤੇ ਅਦਾਕਾਰੀ ਕਰਕੇ ਔਰਤਾਂ ਦੀ ਸਮੂਲੀਅਤ ਦਾ ਰਸਤਾ ਖੋਲਦਿਆਂ ਸਮਾਜ ਅੰਦਰ ਨਵੀਆਂ ਪੈੜਾਂ ਸਿਰਜ਼ੀਆਂ ਉੁਥੇ ਔਰਤਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਹਮੇਸ਼ਾਂ ਅਵਾਜ਼ ਬੁਲੰਦ ਕੀਤੀ।
ਉਹਨਾਂ ਦੇ ਤੁਰ ਜਾਣ ‘ਤੇ ਮਨਮੋਹਨ ਢਿਲੋਂ, ਕੇਵਲ ਧਾਲੀਵਾਲ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਨਿਰਮਲ ਅਰਪਣ, ਡਾ. ਹਜਾਰਾ ਸਿੰਘ ਚੀਮਾ, ਸਰਬਜੀਤ ਸੰਧੂ, ਮਨਮੋਹਨ ਬਾਸਰਕੇ, ਮੁਖਤਾਰ ਗਿਲ, ਸੈਲਿੰਦਰ ਜੀਤ ਰਾਜਨ, ਧਰਵਿੰਦਰ ਔਲਖ, ਵਿਜੇ ਸ਼ਰਮਾ, ਜਗਦੀਸ਼ ਸਚਦੇਵਾ, ਗੁਰਬਾਜ਼ ਛੀਨਾ, ਜਗਤਾਰ ਗਿਲ, ਮਹਾਂਬੀਰ ਗਿਲ, ਡਾ. ਦਰਿਆ, ਇਕਬਾਲ ਕੌਰ ਸੌਂਧ, ਸ਼ੁਕਰਗੁਜ਼ਾਰ ਸਿੰਘ, ਕੁਲਦੀਪ ਦਰਾਜ਼ਕੇ, ਸੁਰਿੰਦਰ ਚੋਹਕਾ, ਡਾ. ਹੀਰਾ ਸਿੰਘ ਬਲਜਿੰਦਰ ਮਾਂਗਟ ਤੇ ਜਸਬੀਰ ਸਿੰਘ ਸੱਗੂ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media