ਲੌਂਗੋਵਾਲ, 23 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬ੍ਰਮਾਕੁਮਾਰੀਜ਼ ਸੈਂਟਰ ਲੌਂਗੋਵਾਲ ਵਲੋਂ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਤਨਦੇਹੀ ਨਾਲ ਡਿਊਟੀ
ਨਿਭਾਅ ਰਹੇ ਥਾਣਾ ਲੌਂਗੋਵਾਲ ਦੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸੁਨਾਮ ਸੈਂਟਰ ਦੀ ਇੰਚਰਜ਼ ਬੀ.ਕੇ ਮੀਰਾ ਦੀਦੀ, ਬੀ.ਕੇ ਡਾ. ਨੀਲਮ ਮਾਉਂਟ ਆਬੂ, ਰੀਤੂ ਦੀਦੀ ਅਤੇ ਮਾਧੁਰੀ ਦੀਦੀ ਨੇ ਪੱਜ ਕੇ ਇਹ ਸਨਮਾਨ ਥਾਣਾ ਲੌਂਗੋਵਾਲ ਦੇ ਮੁਖੀ ਬਲਵੰਤ ਸਿੰਘ ਏ.ਐਸ.ਆਈ ਰਾਮ ਸਿੰਘ, ਗੁਰਦੀਪ ਸਿੰਘ ਸਮੇਤ ਸਮੁੱਚੇ ਮੁਲਜ਼ਮਾਂ ਨੂੰ ਦਿੱਤਾ।ਬ੍ਰਹਮਾਕੁਮਾਰੀ ਮੀਰਾ ਦੀਦੀ ਨੇ ਪੁਲਿਸ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਕਰਮਚਾਰੀਆਂ ਵਲੋਂ ਇਸ ਮਹਾਂਮਾਰੀ ਦੌਰਾਨ ਨਿਭਾਏ ਜਾ ਰਹੇ ਰੋਲ ਦੀ ਪ੍ਰਸੰਸਾ ਕੀਤੀ ਅਤੇ ਸੇਵਾ ਕਾਰਜ਼ ਵਿੱਚ ਜੁਟੇ ਸਮੁੱਚੇ ਮੁਲਾਜ਼ਮਾਂ ਨੂੰ ਈਸ਼ਵਰੀਯ ਦੁਆਵਾਂ ਦਿੱਤੀਆਂ।
ਐਸ.ਐਚ.ਓ ਲੌਂਗੋਵਾਲ ਇੰਸਪੈਕਟਰ ਬਲਵੰਤ ਸਿੰਘ ਨੇ ਇਸ ਮੌਕੇ ਬ੍ਰਹਮਾਕੁਮਾਰੀ ਭੈਣਾਂ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਗੁਰਪ੍ਰੀਤ ਸਿੰਘ, ਮਨੀਸ਼ ਕੁਮਾਰ ਮੋਨਾ, ਸਤੀਸ਼ ਕੁਮਾਰ, ਗਰਗ ਦੇਵਿੰਦਰ ਵਸ਼ਿਸ਼ਟ, ਡਾ. ਕ੍ਰਿਸ਼ਨ ਸਿੰਗਲਾ, ਸੰਜੀਵ ਕੁਮਾਰ ਬਿੱਟੂ, ਨਰਿੰਦਰ ਕੁਮਾਰ, ਮਦਨ ਲਾਲ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media