Sunday, March 15, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ.ਟੀ ਰੋਡ ਸਕੂਲ ਦੀ ਵਿਪਨਪ੍ਰੀਤ ਕੌਰ ਤੇ ਮਨਵੀਨ ਸਿੰਘ ਆਨਲਾਈਨ ਮੁਕਾਬਲਿਆਂ ‘ਚ ਜੇਤੂ

ਅੰਮ੍ਰਿ੍ਰਤਸਰ, 24 ਮਈ (ਪੰਜਾਬ ਪੋਸਟ -ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਦੀ ਨੌਵੀਂ-ਆਈ ਦੀ ਹੋਣਹਾਰ ਵਿਦਿਆਰਥਣ ਵਿਪਨਪ੍ਰੀਤ ਕੌਰ ਦਾ ਲਾਕਡਾਊਨ ਦੌਰਾਨ ਲੋਕਾਂ ਦਾ ਮਨੋਬਲ ਵਧਾਉਣ ਅਤੇ ਸਕਾਰਾਤਮਕਤਾ ਦੇਣ ਹਿੱਤ ਕਰਵਾਏ ਗਏ ਆਨਲਾਈਨ ਮੋਟੀਵੇਸ਼ਨਲ ਮੁਕਾਬਲੇ ਵਿੱਚ ਪੋਸਟ ਕੀਤੀਆਂ ਗਈਆਂ ਵੀਡੀਓ ਲਈ ਵਰਲਡ ਰਿਕਾਰਡ ਬੁੱਕ ਵਿੱਚ ਨਾਮ ਪ੍ਰਕਾਸ਼ਿਤ ਹੋਇਆ ਅਤੇ ਇਸ ਸੰਬੰਧੀ ਵਰਲਡ ਰਿਕਾਰਡ ਪਬਲਿਸ਼ਿੰਗ ਕੰਪਨੀ ਵੱਲੋਂ ਆਨਲਾਈਨ ਸਰਟੀਫਿਕੇਟ ਨਾਲ ਸਨਮਾਨਿਆ ਗਿਆ।ਇਸ ਤੋਂ ਇਲਾਵਾ ਅਬਰਾਹਮ ਲਿੰਕਨ ਸਿਖਿਆ ਸੋਸਾਇਟੀ ਦੇ ਚੇਅਰਮੈਨ ਡਾ: ਸੁਮਿੰਦਰ ਸਿੰਘ ਅਤੇ ਡਾਇਰੈਕਟਰ ਡਾ: ਨਰਾਇਣ ਕੁਮਾਰ ਕਰਨ ਵਲੋਂ ਵਿਪਨਪ੍ਰੀਤ ਕੌਰ ਨੂੰ ਕਰੋਨਾ ਮਾਹਮਾਰੀ ਦੀ ਰੋਕਥਾਮ ਸੰਬੰਧੀ ਪੇਸ਼ ਕੀਤੇ ਵਿਚਾਰਾਂ ਲਈ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਛੇਵੀਂ-ਬੀ ਦੇ ਵਿਦਿਆਰਥੀ ਮਨਵੀਨ ਸਿੰਘ ਨੇ ਨਵਯੁਗ ਫਾਊਂਡੇਸ਼ਨ ਵਲੋਂ ਕਰਵਾਏ ਗਏ ਕਹਾਣੀ ਲਿਖਣ ਦੇ ਮੁਕਾਬਲੇ ਵਿੱਚ ਭਾਗ ਲਿਆ।ਇਸ ਮੁਕਾਬਲੇ ਵਿੱਚ ਭਾਰਤ ਭਰ ਤੋਂ 500 ਪ੍ਰਤੀਯੋਗੀਆਂ ਨੇ ਭਾਗ ਲਿਆ । ਮਨਵੀਨ ਸਿੰਘ ਨੇ ਮੁਕਾਬਲੇ ਵਿੱਚ ਦੂਜਾ ਸਥਾਨ ਜਦਕਿ ਵਿਪਨਪ੍ਰੀਤ ਕੌਰ ਨੇ 10ਵਾਂ ਸਥਾਨ ਪ੍ਰਾਪਤ ਕੀਤਾ।ਮਨਵੀਨ ਸਿੰਘ ਨੂੰ ਇਸ ਜਿੱਤ ਲਈ ਨਵਯੁਗ ਫਾਊਂਡੇਸ਼ਨ ਦੇ ਡਾਇਰੈਕਟਰ ਸ਼੍ਰੀਮਤੀ ਰਾਖੀ ਗਬਰਾਣੀ, ਸ਼੍ਰੀਮਤੀ ਕੁਲਵਿੰਦਰ ਕੌਰ ਕੋ-ਫਾਊਂਡਰ, ਮੁਕੇਸ਼ ਭਟਨਾਗਰ ਡਾਇਰੈਕਟਰ ਅਤੇ ਸ਼੍ਰੀਮਤੀ ਸਾਹਿਬਾ ਠੱਕਰ ਸਟੇਟ ਡਾਇਰੈਕਟਰ ਵਲੋਂ ਨਕਦ ਇਨਾਮ, ਈ-ਸਰਟੀਫਿਕੇਟ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਜਦਕਿ ਵਿਪਨਪ੍ਰੀਤ ਕੌਰ ਨੂੰ ਈ-ਸਰਟੀਫਿਕੇਟ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
             ਇਹਨਾਂ ਬੱਚਿਆਂ ਦੀ ਇਸ ਪ੍ਰਾਪਤੀ ਲਈ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਚੇਅਰਮੈਨ ਚੀਫ਼ ਖ਼ਾਲਸਾ ਦੀਵਾਨ ਸੰਸਥਾਵਾਂ ਭਾਗ ਸਿੰਘ ਅਣਖੀ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ, ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸਵਿੰਦਰ ਸਿੰਘ ਕੱਥੂਨੰਗਲ, ਰੈਜੀਡੈਂਟ ਪ੍ਰੈਜੀਡੈਂਟ ਹਰਮਿੰਦਰ ਸਿੰਘ, ਸਕੂਲ ਦੇ ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਵਧਾਈ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …