Friday, May 22, 2026

ਪ੍ਰਬੰਧਕੀ ਕੰਮਾਂ ਲਈ 33 ਪ੍ਰਤੀਸ਼ਤ ਸਟਾਫ ਨਾਲ ਸਕੂਲ ਖੋਲਣ ਦੀ ਮਨਜ਼ੂਰੀ

ਕਿਤਾਬਾਂ ਵੰਡਣ, ਦਾਖਲਾ ਤੇ ਹੋਰ ਜ਼ਰੂਰੀ ਕੰਮਾਂ ਦੀ ਹੋਵੇਗੀ ਇਜ਼ਾਜਤ – ਜ਼ਿਲ੍ਹਾ ਸਿੱਖਿਆ ਅਫਸਰ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਕੇ ਸਕੂਲਾਂ ਦਾ ਕੰਮ ਕਾਰ ਚਲਾਉਣ, ਕਿਤਾਬਾਂ ਵੰਡਣ ਅਤੇ ਵਿਦਿਆਰਥੀਆਂ ਦੇ ਦਾਖਲੇ ਤੇ ਹੋਰਨਾਂ ਕੰਮਾਂ ਲਈ 33 ਪ੍ਰਤੀਸ਼ਤ ਸਟਾਫ ਡਿਊਟੀ ਰੋਸਟਰ ਤਿਆਰ ਕੀਤੇ ਜਾਣ ਸਬੰਧੀ ਅਧਿਕਾਰਤ ਪੱਤਰ ਜਾਰੀ ਕੀਤਾ ਗਿਆ ਹੈ।ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਕੂਲ ਪ੍ਰਬੰਧਕਾਂ ਨੂੰ ਸਕੂਲਾਂ ਦਾ ਉਕਤ ਪ੍ਰਬੰਧਕੀ ਕੰਮ ਚਲਾਉਣ, ਲਈ 33 ਪ੍ਰਤੀਸ਼ਤ ਸਟਾਫ ਨੂੰ ਸਕੂਲ ਆਉਣ ਦੀ ਇਜ਼ਾਜ਼ਤ ਦਿੱਤੀ ਗਈ ਹੈ।ਜਿਸ ਦੇ ਲਈ ਸਕੂਲ ਮੁੱਖੀ ਦੇ ਵੱਲੋਂ ਤਿਆਰ ਰੋਸ਼ਟਰ ਮੁਤਾਬਿਕ ਅਧਿਆਪਕ ਸਕੁਲ ਆਉਣਗੇ।ਕਿਸੇ ਵੀ ਵਿਦਿਆਰਥੀਆਂ ਨੂੰ ਸਕੂਲ ਵਿੱਚ ਨਹੀਂ ਬੁਲਾਇਆ ਜਾਵੇਗਾ। ਇਸ ਤੋਂ ਪਹਿਲਾਂ ਕੁਆਰਟੀਨ ਸੈਂਟਰ ਬਣੇ ਸਕੂਲਾਂ ਨੂੰ ਸੈਨੇਟਾਈਜ਼ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਕਿਹਾ ਕਿ ਸਰਕਾਰ ਅਤੇ ਵਿਭਾਗ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹੂ-ਬ-ਹੂ ਕੀਤੀ ਜਾਵੇਗੀ ਤੇ ਕਰਵਾਈ ਜਾਵੇਗੀ।
              ਇਸੇ ਦੌਰਾਨ ਸਕੂਲਾਂ ਦੀਆਂ ਐਸ.ਐਮ.ਸੀ ਦੀ ਮਿਆਦ 21 ਮਾਰਚ 2020 ਨੂੰ ਖਤਮ ਹੋ ਚੁੱਕੀ ਹੈ।ਇਸ ਨਾਲ ਸਬੰਧਤ ਧਿਰਾਂ ਨੇ 30 ਸਤੰਬਰ ਤੱਕ ਇਹ ਮਿਆਦ ਵਧਾਏ ਜਾਣ ਦੀ ਮੰਗ ਵੀ ਕੀਤੀ ਹੈ ਤਾਂ ਜੋ ਸਕੂਲਾਂ ਦੇ ਰੂਕੇ ਹੋਏ ਹੋਏ ਕੰਮਾਂ ਕਾਰਾਂ ਨੂੰ ਸੰਜ਼ੀਦਗੀ ਨਾਲ ਨੇਪਰੇ ਚਾੜਿਆ ਜਾ ਸਕੇ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …