23 ਮਈ ਨੂੰ ਭੇਜੇ 100 ਸੈਂਪਲਾਂ ਦੀ ਰਿਪੋਰਟ ਨੈਗੇਟਿਵ -ਹਸਪਤਾਲ ‘ਚ ਹੁਣ ਨਹੀਂ ਕੋਈ ਕੋਰੋਨਾ ਮਰੀਜ਼
ਮਾਨਸਾ, 24 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਹਸਪਤਾਲ ਮਾਨਸਾ ਤੋਂ ਅੱਜ ਆਈਸੋਲੇਟ ਕੀਤੇ 2 ਆਖਰੀ ਕੋਰੋਨਾ ਮਰੀਜ਼ਾਂ ਨੂੰ ਨੈਗਿਟਵ ਆਉਣ ‘ਤੇ
ਡਿਸਚਾਰਜ ਕਰ ਦਿੱਤਾ ਗਿਆ ਹੈ।ਜਿਸ ਨਾਲ ਜਿਲ੍ਹਾ ਮਾਨਸਾ ਕੋਰੋਨਾ ਮੁਕਤ ਹੋ ਗਿਆ ਹੈ।
ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਇਹਨਾਂ ਮਰੀਜ਼ਾਂ ਦੀ 10 ਮਈ ਨੂੰ ਰਿਪੋਰਟ ਪਾਜ਼ਟਿਵ ਆਉਣ ‘ਤੇ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਟ ਕਰਨ ਤੋਂ ਬਾਅਦ ਅੱਜ ਛੁੱਟੀ ਦੇ ਦਿੱਤੀ ਗਈ ਹੈ।ਡਿਸਚਾਰਜ਼ ਕੀਤੇ ਮਰੀਜ਼ਾਂ ਵਲੋਂ ਇਲਾਜ਼ ਦੌਰਾਨ ਉਨ੍ਹਾਂ ਨੂੰ ਮਿਲੀ ਸਹੂਲਤ ਅਤੇ ਠੀਕ ਹੋਣ ‘ਤੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਦਾ ਧੰਨਵਾਦ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਮਾਨਸਾ ਵਿੱਚ ਕੁੱਲ ਕੋਰੋਨਾ ਪਾਟਿਵ ਕੇਸ 33 ਸਨ, ਜਿੰਨ੍ਹਾਂ ਦਾ ਇਲਾਜ ਕਰਨ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਡਿਸਚਾਰਜ਼ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹੁਣ ਮਾਨਸਾ ਜਿਲ੍ਹੇ ਦੇ ਆਈਸੋਲੇਸ਼ਨ ਵਾਰਡ ਸਿਵਲ ਹਸਪਤਾਲ ਵਿਖੇ ਕੋਈ ਵੀ ਪਾਜ਼ਟਿਵ ਕੇਸ ਦਾਖਲ ਨਹੀਂ ਹੈ, ਜਿਸ ਕਰਕੇ ਹੁਣ ਜਿਲ੍ਹਾ ਮਾਨਸਾ ਗਰੀਨ ਜ਼ੋਨ ਵਿੱਚ ਆ ਚੁੱਕਾ ਹੈ।23 ਮਈ 2020 ਨੂੰ ਮਾਨਸਾ ਜਿਲ੍ਹੇ ਤੋਂ ਭੇਜੇ ਗਏ ਕੋਵਿਡ-19 ਦੇ 100 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।ਹੁਣ ਤੱਕ ਮਾਨਸਾ ਜਿਲ੍ਹੇ ਵਿੱਚ ਲਗਭਗ 1800 ਦੇ ਕਰੀਬ ਕੋਵਿਡ-19 ਦੇ ਸੈਂਪਲ ਲੈ ਕੇ ਭੇਜੇ ਜਾ ਚੁੱਕੇ ਹਨ।
ਉਨ੍ਹਾਂ ਪੰਜਾਬ ਸਰਕਾਰ, ਸਿਹਤ ਮੰਤਰੀ ਪੰਜਾਬ ਅਤੇ ਜਿਲ੍ਹਾ ਤੇ ਪੁਲਿਸ ਪ੍ਰਸਾਸ਼ਨ ਮਾਨਸਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿੰਨ੍ਹਾਂ ਦੇ ਸਹਿਯੋਗ ਨਾਲ ਮਾਨਸਾ ਜਿਲ੍ਹੇ ਨੂੰ ਸਿਹਤ ਵਿਭਾਗ ਗਰੀਨ ਜ਼ੋਨ ਵਿੱਚ ਲਿਆਉਣ ‘ਚ ਸਫ਼ਲ ਹੋਇਆ ਹੈ।ਉਨ੍ਹਾਂ ਦੱਸਿਆ ਕਿ ਮਾਨਸਾ ਵਿੱਚ ਕੋਵਿਡ-19 ਦੇ ਸੈਂਪਲ ਲੈਣ ਲਈ ਆਈ.ਸੀ.ਐਮ.ਆਰ ਦੁਆਰਾ ਮਸ਼ੀਨ ਜਲਦ ਹੀ ਸਥਾਪਿਤ ਕੀਤੀ ਜਾ ਰਹੀ ਹੈ।
ਇਸ ਮੌਕੇ ਐਸ.ਐਸ.ਪੀ ਡਾ. ਨਰਿੰਦਰ ਭਾਰਗਵ, ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਪ੍ਰੇਮ ਮਿੱਤਲ, ਈ.ਐਨ.ਟੀ ਸਪੈਸ਼ਲਿਸਟ ਡਾ. ਰਣਜੀਤ ਰਾਏ, ਡਾ. ਪੰਕਜ਼ ਐਮ.ਡੀ, ਡਾ. ਨਿਸ਼ੀ ਸੂਦ ਐਮ.ਡੀ, ਡਾ. ਵਿਸ਼ਵਜੀਤ ਸਿੰਘ ਖੰਡਾ, ਸ੍ਰੀ ਸੰਤੋਸ਼ ਭਾਰਤੀ, ਡਾ. ਅਰਸ਼ਦੀਪ ਸਿੰਘ ਜਿ਼ਲ੍ਹਾ ਐਪੀਡੀਮੋਲੋਜਿਸਟ, ਮਿਸ. ਕਾਜ਼ਲ ਜੁਮਨਾਨੀ ਏ.ਐਚ.ਏ, ਨਿਰਮਲਾ ਨਰਸਿੰਗ ਸਿਸਟਰ, ਵਿਜੈ ਕੁਮਾਰ ਐਸ.ਐਲ.ਟੀ ਅਤੇ ਸਟਾਫ ਹਾਜ਼ਰ ਸਨ।
Punjab Post Daily Online Newspaper & Print Media