9 ਲੋਕਾਂ ਨੂੰ ਕੀਤਾ ਆਈਸੋਲੇਟ, 1 ਦਾ ਕੀਤਾ ਜਾ ਰਿਹਾ ਅੰਮ੍ਰਿਤਸਰ ‘ਚ ਇਲਾਜ਼
ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸਨੀਵਾਰ ਦੀ ਸ਼ਾਮ ਨੂੰ ਇੱਕ ਵਿਅਕਤੀ ਕਰੋਨਾ ਪਾਜ਼ਟਿਵ ਅਤੇ ਐਤਵਾਰ ਨੂੰ 6 ਹੋਰ ਲੋਕ
ਕਰੋਨਾ ਪਾਜੀਟਿਵ ਆਉਣ ਨਾਲ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਲੋਕਾਂ ਦੀ ਸੰਖਿਆ 10 ਹੋ ਗਈ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਪਠਾਨਕੋਟ ਨੇ ਦੱਸਿਆ ਕਿ ਸਨੀਵਾਰ ਰਾਤ ਨੂੰ ਪਠਾਨਕੋਟ ਨਿਵਾਸੀ ਇੱਕ ਵਿਅਕਤੀ ਜੋ ਅੰਮ੍ਰਿਤਸਰ ਵਿਖੇ ਆਪਣੇ ਸੋਹਰੇ ਘਰ ਗਿਆ ਸੀ, ਜਦ ਉਸ ਵਿਅਕਤੀ ਨੇ ਕਰੋਨਾ ਦੇ ਲੱਛਣ ਆਉਣ ‘ਤੇ ਅੰਮ੍ਰਿਤਸਰ ਵਿਖੇ ਹੀ ਆਪਣੀ ਜਾਂਚ ਕਰਵਾਈ ਤਾਂ ਉਹ ਵਿਅਕਤੀ ਕਰੋਨਾ ਪਾਜ਼ਟਿਵ ਨਿਕਲਿਆ।ਜਿਸ ਨੂੰ ਇਲਾਜ਼ ਲਈ ਅੰਮ੍ਰਿਤਸਰ ਪ੍ਰਸਾਸਨ ਵੱਲੋਂ ਉਸ ਵਿਅਕਤੀ ਨੂੰ ਹਸਪਤਾਲ ਵਿਖੇ ਦਾਖਲ ਕਰ ਲਿਆ ਅਤੇ ਉਸ ਦਾ ਇਲਾਜ਼ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਪਿਛਲੇ ਦਿਨ੍ਹਾ ਦੋਰਾਨ ਪਠਾਨਕੋਟ ਵਿੱਚ ਦੋ ਲੋਕ ਕਰੋਨਾ ਪਾਜ਼ਟਿਵ ਪਾਏ ਗਏ ਸਨ।ਜਿਸ ਵਿੱਚੋਂ ਇੱਕ ਵਿਅਕਤੀ ਜੋ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਸੀ ਅਤੇ ਕਰੋਨਾ ਪਾਜੀਟਿਵ ਪਾਇਆ ਗਿਆ ਸੀ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਕਰੋਨਾ ਟੈਸਟ ਲਈ ਸੈਂਪਲਿੰਗ ਕੀਤੀ ਗਈ ਸੀ ਜਿਸ ਦੀ ਅੱਜ ਰਿਪੋਰਟ ਆਉਣ ‘ਤੇ ਉਸ ਵਿਅਕਤੀ ਦੇ 6 ਪਰਿਵਾਰਿਕ ਮੈਂਬਰ ਕਰੋਨਾ ਪਾਜ਼ਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 10 ਹੋ ਗਈ ਹੈ ਜਿਨ੍ਹਾਂ ਵਿੱਚੋਂ ਇੱਕ ਦਾ ਇਲਾਜ ਅੰਮਿ੍ਰਤਸਰ ਅਤੇ 9 ਕਰੋਨਾ ਪਾਜ਼ਟਿਵ ਲੋਕਾਂ ਨੂੰ ਚਿੰਤਪੂਰਨੀ ਮੈਡੀਕਲ ਕਾਲਜ ਬੰਧਾਨੀ ਵਿਖੇ ਬਣਾਏ ਆਈਸੋਲੇਸ਼ਨ ਸੈਂਟਰ ਵਿੱਚ ਆਈਸੋਲੇਟ ਕੀਤਾ ਜਾ ਰਿਹਾ ਹੈ।
Punjab Post Daily Online Newspaper & Print Media