Wednesday, June 24, 2026

ਅਗਵਾ ਕੀਤੇ 2 ਸਾਲਾ ਮਸੂਮ ਬੱਚੇ ਨੂੰ ਪੁਲਿਸ ਨੇ ਕੁੱਝ ਹੀ ਘੰਟਿਆ `ਚ ਕੀਤਾ ਬਰਾਮਦ

ਬੰਗਾ/ਬਹਿਰਾਮ, 24 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪੁਲਿਸ ਵਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਆਪਣੀ ਸਾਲੀ ਦੇ ਬੱਚੇ ਨੂੰ ਨਿੱਜੀ ਰੰਜਿਸ਼ ਦੀ ਵਜ੍ਹਾ ਨਾਲ ਅਗਵਾ ਕਰਨ ਵਾਲੇ ਉਂਕਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ, ਅਗਵਾ ਬੱਚੇ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਅਲੀਗੜ੍ਹ ਤੋਂ ਮਹਿਜ਼ 8 ਘੰਟਿਆਂ ’ਚ ਹੀ ਬਰਾਮਦ ਕਰ ਲਿਆ ਹੈ।
ਐਸ.ਐਸ.ਪੀ ਸ੍ਰੀਮਤੀ ਸ੍ਰੀਮਤੀ ਅਲਕਾ ਮੀਨਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਮਈ ਨੂੰ ਮਨਪ੍ਰੀਤ ਕੌਰ ਵਾਸੀ ਬਾਹੜ ਮਜਾਰਾ ਨੇ ਬਹਿਰਾਮ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੇ 2 ਸਾਲ ਦੇ ਬੱਚੇ ਨੂੰ ਉਸ ਦੇ ਪੇਕੇ ਘਰ ਤੋਂ ਉਸ ਦੀ ਭੈਣ ਹਰਪ੍ਰੀਤ ਕੌਰ ਦਾ ਪਤੀ ਉਂਕਾਰ ਸਿੰਘ ਨਿੱਜੀ ਰੰਜਿਸ਼ ਕਾਰਨ ਉਨ੍ਹਾਂ ਦੀ ਗੈਰਹਾਜ਼ਰੀ ‘ਚ, ਘਰ ਆ ਕੇ ਉਸ ਦੇ ਭਰਾ ਬਲਰਾਮ ਤੋਂ ਜ਼ਬਰਦਸਤੀ ਉਸ ਦੇ ਬੱਚੇ ਏਕਮਦੀਪ ਨੂੰ ਅਗਵਾ ਕਰਕੇ ਕਿਤੇ ਲੈ ਗਿਆ, ਜਿਸ ਸਬੰਧੀ ਮੁਕੱਦਮਾ ਨੰਬਰ 47 ਮਿਤੀ 22-05-2020 ਅ/ਧ 365 ਭ:ਦ: ਥਾਣਾ ਬਹਿਰਾਮ ਵਿਖੇ ਦਰਜ਼ ਕੀਤਾ ਗਿਆ।
              ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਘਟਨਾ ਦਾ ਪਤਾ ਲੱਗਦੇ ਹੀ ਡੀ.ਐਸ.ਪੀ ਨਵਨੀਤ ਸਿੰਘ ਮਾਹਲ, ਉਪ ਕਪਤਾਨ ਪੁਲਿਸ, ਬੰਗਾ ਦੀ ਨਿਗਰਾਨੀ ਹੇਠ ਐਸ.ਆਈ ਨਰੇਸ਼ ਕੁਮਾਰੀ ਮੁੱਖ ਅਫਸਰ ਥਾਣਾ ਦੀ ਪੁਲਿਸ ਪਾਰਟੀ ਵਲੋਂ ਮੁਸਤੈਦੀ ਨਾਲ ਬੱਚੇ ਦੀ ਭਾਲ ਆਰੰਭ ਦਿੱਤੀ ਗਈ।8 ਘੰਟੇ ਦੇ ਸਰਚ ਅਪਰੇਸ਼ਨ ਤੋਂ ਬਾਅਦ ਥਾਣਾ ਸਦਰ ਜਲੰਧਰ ਪੁਲਿਸ ਦੀ ਮਦਦ ਨਾਲ ਦੇਰ ਰਾਤ ਢਾਈ ਵਜੇ ਉਂਕਾਰ ਸਿੰਘ ਦੇ ਘਰ ਛਾਪੇਮਾਰੀ ਕਰਕੇ ਬੱਚੇ ਏਕਮਦੀਪ ਸਿੰਘ ਨੂੰ ਸਹੀ ਸਲਾਮਤ ਪਿੰਡ ਅਲੀਪੁਰ (ਜਲੰਧਰ) ਤੋਂ ਬਰਾਮਦ ਕਰਕੇ ਦੋਸ਼ੀ ਉਂਕਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
            ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਤੋਂ ਇਹ ਪਤਾ ਹੈ ਲੱਗਾ ਕਿ ਮੁਲਜ਼ਮ ਉਂਕਾਰ ਸਿੰਘ ਅਪਰਾਧਿਕ ਕਿਸਮ ਦਾ ਵਿਅਕਤੀ ਹੈ, ਜਿਸ ਦੇ ਖਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਅਧੀਨ 11 ਮੁਕੱਦਮੇ, ਜਿਸ ਵਿੱਚ ਲੁੱਟਾਂ-ਖੋਹਾਂ ਦੇ 3, ਲੜਾਈ-ਝਗੜੇ ਅਤੇ ਅਸਲਾ ਐਕਟ ਦੇ 8 ਮੁਕੱਦਮੇ ਦਰਜ਼ ਹਨ।ਦੋਸ਼ੀ ਉਂਕਾਰ ਸਿੰਘ ਨੇ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਹੋਏ ਲੜਾਈ-ਝਗੜੇ ਦੀ ਰੰਜਸ਼ ਕਰਕੇ ਮਾਸੂਮ ਬੱਚੇ ਏਕਮਦੀਪ ਸਿੰਘ ਨੂੰ ਅਗਵਾ ਕੀਤਾ ਸੀ।ਅਗਵਾ ਕੀਤੇ ਬੱਚੇ ਨੂੰ ਸਹੀ ਸਲਾਮਤ ਵਾਰਿਸਾਂ ਦੇ ਹਵਾਲਾ ਕਰ ਦਿੱਤਾ ਗਿਆ ਹੈ।ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਤੋਂ ਹੋਰ ਪੁੱਛਗਿਛ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …