Saturday, April 25, 2026

ਕਰਫਿਊ ਹਟਣ ਦੇ ਬਾਵਜ਼ੂਦ ਸੋਨੀ ਵਲੋਂ ਲੋੜਵੰਦ ਪਰਿਵਾਰਾਂ ਲਈ ਰਾਹਤ ਕੰਮ ਜਾਰੀ

2000 ਪਰਿਵਾਰਾਂ ਲਈ ਸੁੱਕੇ ਭੇਜੇ ਰਾਸ਼ਨ ਦੇ 6 ਟਰੱਕ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਵਲੋਂ ਆਪਣੇ ਹਲਕੇ ਦੇ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਤੇ ਤਿਆਰ ਲੰਗਰ ਭੇਜਣ ਦਾ ਸਿਲਸਿਲਾ ਕਰਫਿਊ ਹਟਣ ਦੇ ਬਾਵਜ਼ੂਦ ਲਗਾਤਾਰ ਜਾਰੀ ਹੈ।ਉਨਾਂ ਆਪਣੇ ਹਲਕੇ ਦੇ 2 ਹਜ਼ਾਰ ਪਰਿਵਾਰਾਂ ਲਈ ਸੁੱਕੇ ਰਾਸ਼ਨ ਦੇ 6 ਟਰੱਕ ਭੇਜੇ, ਜੋ ਕਿ ਵਾਰਡ ਨੰਬਰ 49,50, 59, 60, 61 ਅਤੇ 71 ਵਿਚ ਵੰਡੇ ਜਾਣਗੇ।ਇਸ ਮੌਕੇ ਰਾਸ਼ਨ ਵੰਡਣ ਲਈ ਗਈ ਟੀਮ ਨੂੰ ਹਦਾਇਤ ਕਰਦੇ ਸੋਨੀ ਨੇ ਕਿਹਾ ਕਿ ਭਾਵੇਂ ਕਿ ਕਰਫਿਊ ਹਟ ਗਿਆ ਹੈ, ਪਰ ਅਜੇ ਵੀ ਦਿਹਾੜੀਦਾਰ ਵਰਗ ਪੂਰੀ ਤਰਾਂ ਕਮਾਉਣ ਦੇ ਸਮਰੱਥ ਨਹੀਂ ਹੋਇਆ।ਇਸ ਲਈ ਲੋੜਵੰਦ ਪਰਿਵਾਰ ਦੀ ਪਛਾਣ ਕਰਕੇ ਉਨਾਂ ਨੂੰ ਰਾਸ਼ਨ ਦਿੱਤਾ ਜਾਵੇ।ਸੋਨੀ ਨੇ ਰਾਹਤ ਕੰਮਾਂ ਵਿੱਚ ਜੁੱਟੀਆਂ ਗੈਰ ਸਰਕਾਰੀ ਸੰਸਥਾਵਾਂ ਦਾ ਧੰਨਵਾਦ ਕੀਤਾ।
               ਇਸ ਮੌਕੇ ਵਿਕਾਸ ਸੋਨੀ, ਰਾਘਵ ਸੋਨੀ, ਸੁਨੀਲ ਕੁਮਾਰ ਪੌਂਟੀ, ਮਹੇਸ਼ ਖੰਨਾ, ਸ੍ਰੀਮਤੀ ਰਾਜਬੀਰ ਕੌਰ, ਅਰੁਨ ਕੁਮਾਰ ਪੱਪਲ, ਗੁਰਦੇਵ ਦਾਰਾ, ਲਖਵਿੰਦਰ ਸਿੰਘ, ਦਵਾਰਕਾ ਦਾਸ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …