ਲੌਂਗੋਵਾਲ, 26 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੇਂਦਰ ਦੀ ਮੋਦੀ ਸਰਕਾਰ, ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਵਲੋਂ ਕਿਰਤ
ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਅਤੇ ਜਨਤਕ ਖੇਤਰ ਦੇ ਅੰਨ੍ਹੇਵਾਹ ਨਿੱਜੀਕਰਨ ਦੇ ਵਿਰੋਧ ਵਿੱਚ ਸੀਟੂ ਦੀ ਗੋਲਡਨ ਜੁਬਲੀ ਮੌਕੇ 30 ਮਈ ਨੂੰ ਬਾਕੀ ਦੇਸ਼ ਵਾਂਗ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਸੀਟੂ ਦੇ ਵਰਕਰਾਂ ਵਲੋਂ ਆਪਣੇ ਆਪਣੇ ਸਨਅਤੀ ਅਦਾਰਿਆਂ ਦੇ ਗੇਟਾਂ, ਸੀਟੂ ਦੇ ਦਫਤਰਾਂ ਅਤੇ ਘਰਾਂ ‘ਤੇ ਸੀਟੂ ਦੇ ਝੰਡੇ ਲਹਿਰਾਏ ਜਾਣਗੇ।
ਜਾਰੀ ਬਿਆਨ ਵਿੱਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਦੱਸਿਆ ਕਿ ਜਿੱਥੇ ਵੀ ਸੰਭਵ ਹੋਵੇਗਾ ਸੀਟੂ ਵਰਕਰਾਂ ਵਲੋਂ ਆਪਣੇ ਪਰਿਵਾਰਾਂ ਅਤੇ ਮਿਤਰਾਂ-ਦੋਸਤਾਂ ਦੇ ਸਹਿਯੋਗ ਨਾਲ ਸਰੀਰਕ ਦੂਰੀ ਬਣਾ ਕੇ ਹੱਥਾਂ ਵਿੱਚ ਕਿਰਤੀਆਂ-ਕਾਮਿਆਂ ਦੀਆਂ ਮੰਗਾਂ ਦੇ ਸਮਰਥਨ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕਿਰਤੀਆਂ ਦੇ ਹੱਕਾਂ ‘ਤੇ ਕੀਤੇ ਜਾ ਰਹੇ ਹਮਲਿਆਂ ਅਤੇ ਜਨਤਕ ਖੇਤਰ ਦੇ ਅੰਨ੍ਹੇਵਾਹ ਨਿੱਜੀਕਰਨ ਵਿਰੁੱਧ ਤਖਤੀਆਂ ਫੜ ਕੇ ਮਨੁੱਖੀ ਕੜੀ ਬਣਾਈ ਜਾਵੇਗੀ।
ਰਘੂਨਾਥ ਸਿੰਘ ਨੇ ਕਿਹਾ ਕਿ ਸੀਟੂ ਹੀ ਹੈ ਜਿਸ ਨੇ ਆਪਣੇ ਸਥਾਪਨਾ ਦਿਵਸ ਮੌਕੇ 30 ਮਈ 1970 ਨੂੰ ਹੀ ਏਕਤਾ ਅਤੇ ਸੰਘਰਸ਼ ਦਾ ਨਾਅਰਾ ਬੁਲੰਦ ਕੀਤਾ ਸੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media