Friday, May 1, 2026

ਪੱਤਰਕਾਰਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ – ਜਸਬੀਰ ਪੱਟੀ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ) – ਚੰਡੀਗੜ੍ਹ ਦੇ ਦੋ ਪੱਤਰਕਾਰਾਂ ਨਾਲ ਪੁਲੀਸ ਵੱਲੋ ਕੀਤੀ ਗਈ ਵਧੀਕੀ ਦਾ ਕਰੜਾ ਨੋਟਿਸ ਲੈਦਿਆਂ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਚਿਤਾਵਨੀ ਦਿੱਤੀ ਕਿ ਪੱਤਰਕਾਰਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਜੇਕਰ ਸੀਨਅਰ ਪੱਤਰਕਾਰ ਜੈ ਸਿੰਘ ਛਿੱਬਰ ਖਿਲਾਫ ਦਰਜ਼ ਕੀਤਾ ਝੂਠਾ ਪਰਚਾ ਰੱਦ ਨਾ ਕੀਤਾ ਤੇ ਪੱਤਰਕਾਰ ਮੇਜਰ ਸਿੰਘ ਦੀ ਕੁੱਟਮਾਰ ਕਰਕੇ ਉਸ ਦੇ ਧਾਰਮਿਕ ਕਰਾਰਾਂ ਦੀ ਬੇਅਦਬੀ ਕਰਨ ਵਾਲੇ ਪੁਲੀਸ ਕਰਮਚਾਰੀਆਂ ਦੇ ਖਿਲਾਫ ਤੁਰੰਤ ਪਰਚਾ ਦਰਜ਼ ਕਰਕੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਜਥੇਬੰਦੀ ਇਸ ਖਤਰੇ ਵਾਲੇ ਮਾਹੌਲ ਵਿੱਚ ਵੀ ਸੰਘਰਸ਼ ਵਿੱਢਣ ਤੋ ਗੁਰੇਜ਼ ਨਹੀ ਕਰੇਗੀ ।
              ਜਾਰੀ ਬਿਆਨ ਰਾਹੀ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਸੀਨੀਅਰ ਪੱਤਰਕਾਰ ਨੇ ਖਬਰ ਲਗਾ ਕੇ ਕੁੱਝ ਵੀ ਗਲਤ ਨਹੀ ਕੀਤਾ ਤੇ ਪੱਤਰਕਾਰਤਾ ਦੇ ਦਾਇਰੇ ਵਿੱਚ ਰਹਿ ਕੇ ਜਨਤਾ ਜਨਾਰਦਨ ਨੂੰ ਸਹੀ ਜਾਣਕਾਰੀ ਦੇਣ ਦੇ ਫਰਜ਼ਾਂ ਦੀ ਪਾਲਣ ਕੀਤਾ ਹੈ।ਪਰ ਉਸ ਵਿਰੁੱਧ ਵਿਵਾਦਿਤ ਮੰਤਰੀ ਵੱਲੋ ਪਰਚਾ ਦਰਜ਼ ਕਰਾਉਣਾ ਸਾਬਤ ਕਰਦਾ ਹੈ ਕਿ ਪੁਲੀਸ ਸਿਆਸਤਦਾਨਾਂ ਦੀ ਕਠਪੁਤਲੀ ਬਣ ਚੁੱਕੀ ਹੈ।
               ਇਸੇ ਤਰਾਂ ਪੱਤਰਕਾਰ ਮੇਜਰ ਸਿੰਘ ਦਾ ਕੋਈ ਕਸੂਰ ਨਹੀ।ਉਸ ਦਾ ਘਰ ਗੁਰਦੁਆਰੇ ਦੇ ਨਾਲ ਹੈ ਤੇ ਗੁਰਦੁਆਰੇ ਵਿੱਚ ਝਗੜਾ ਹੋ ਜਾਣ ‘ਤੇ ਪੁਲੀਸ ਨੇ ਉਸ ਦੀ ਕੁੱਟਮਾਰ ਕੀਤੀ’ ਜਦਕਿ ਝਗੜੇ ਨਾਲ ਉਸ ਦਾ ਕੋਈ ਦੂਰ ਦਾ ਵੀ ਵਾਸਤਾ ਨਹੀ ਹੈ।ਪੁਲੀਸ ਨੇ ਬਿਨਾਂ ਕਿਸੇ ਦੋਸ਼ ਦੇ ਉਸ ਦੀ ਡਾਂਗਾ ਨਾਲ ਕੁੱਟਮਾਰ ਹੀ ਨਹੀ ਕੀਤੀ ਕਿ ਉਸ ਦੇ ਕਕਾਰਾਂ ਨੂੰ ਵੀ ਨੁਕਸਾਨ ਪਹੁੰਚਾਇਆ।ਪੁਲੀਸ ਹੁਣ ਸਿਰਫ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਹੀ ਕੰਮ ਤਮਾਮ ਕਰਨਾ ਚਾਹੁੰਦੀ ਹੈ।ਜੋ ਬਰਦਾਸ਼ਤ ਨਹੀ ਕੀਤਾ ਜਾਵੇਗਾ।ਉਨਾਂ ਕਿਹਾ ਕਿ ਕਥਿਤ ਮੁਲਜ਼ਮਾਂ ਦੇ ਖਿਲਾਫ ਧਾਰਾ 295 ਏ ਤੇ ਕਨੂੰਨ ਦੀ ਦੁਰਵਰਤੋ ਕਰਨ ਦੀ ਧਾਰਾ ਤਹਿਤ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।ਜੇਕਰ ਪੁਲੀਸ ਮੁਲਜ਼ਮਾਂ ਨੂੰ ਬਚਾਉਣ ਵਿੱਚ ਹੀ ਲੱਗੀ ਰਹੀ ਤਾਂ ਪੱਤਰਕਾਰ ਭਾਈਚਾਰੇ ਨੂੰ ਜਿਥੇ ਸੰਘਰਸ਼ ਕਰਨਾ ਪਵੇਗਾ ਉਥੇ ਮਾਮਲਾ ਅਕਾਲ ਤਖਤ ਤੇ ਹਾਈਕੋਰਟ ਵਿੱਚ ਵੀ ਲਿਜਾਣ ਲਈ ਮਜਬੂਰ ਹੋਣਾ ਪਵੇਗਾ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …