Thursday, September 24, 2026

ਹੌਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਨੇ ਕੀਤੀਆਂ ਨਵੀਆਂ ਨਿਯੁੱਕਤੀਆਂ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ – ਸੰਧੂ) – ਇਸਤਰੀਆਂ ਦੇ ਮਾਨ-ਸਨਮਾਨ, ਤੇ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੀ ਮਹਿਲਾ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੀ ਚੀਫ ਪੈਟਰਨ ਮੈਡਮ ਕੁਸਮ ਮਲਹੋਤਰਾ ਤੇ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਸੰਸਥਾ ਦੀਆਂ ਸਮੂਹ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਨਵੀਆਂ ਨਿਯੁੱਕਤੀਆਂ ਕੀਤੀਆਂ ਹਨ।
           ਮੈਡਮ ਗੁਰਵਿੰਦਰ ਕੌਰ ਮਾਨ ਮਾਨਾਵਾਲਾ ਨੂੰ ਤਹਿਸੀਲ ਅਜਨਾਲਾ ਇਕਾਈ ਦੀ ਪ੍ਰਧਾਨ, ਵੰਦਨਾ ਸੰਧੂ ਨੂੰ ਛੇਹਰਟਾ ਇਕਾਈ ਦੀ ਪ੍ਰਧਾਨ, ਮਨਜੀਤ ਕੌਰ ਨੂੰ ਤਹਿਸੀਲ ਬਟਾਲਾ ਦੀ ਪ੍ਰਧਾਨ, ਚਰਨਜੀਤ ਕੌਰ ਨੂੰ ਘੁਮਾਣ ਤੇ ਹਰਗੋਬਿੰਦਪੁਰ ਇਕਾਈ ਦੀ ਪ੍ਰਧਾਨ, ਨਿਸ਼ਾ ਚੌਹਾਨ ਨੂੰ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ, ਗੁਲਸ਼ਨ ਕੌਰ ਚਾਵਲਾ, ਬਿਊਟੀ ਸਿੰਘ ਤੇ ਰਿਤੂ ਨੂੰ ਕੋਆਰਡੀਨੇਟਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।
                 ਮੈਡਮ ਕੁਸੁਮ ਮਲਹੋਤਰਾ ਤੇ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਸੰਸਥਾ ਵਲੋਂ ਨਿਯੁੱਕਤ ਕੀਤੀਆਂ ਗਈਆਂ ਇਸਤਰੀਆਂ ਪਿੱਛਲੇ ਲੰਮੇ ਸਮੇਂ ਸੰਸਥਾ ਦੇ ਨਾਲ ਜੁੜੀਆਂ ਸਨ।ਇੰਨ੍ਹਾਂ ਦੀਆਂ ਨਿਯੁੱਕਤੀਆਂ ਨਾਲ ਸੰਸਥਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਵਾਧਾ ਹੋਇਆ ਹੈ।ਉਨ੍ਹਾਂ ਕਿਹਾ ਕਿ ਕੋਵਿਡ-19 ਸੰਕਟ ਦੇ ਦੌਰਾਨ ਮਨੁੱਖਤਾ ਦੀ ਸੇਵਾਵਾਂ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਮਹਿਲਾਵਾਂ ਦੀ ਪਹਿਚਾਣ ਕੀਤੀ ਜਾਵੇਗੀ ਤੇ ਮਾਹੌਲ ਸੁਖਾਵਾਂ ਹੋਣ ਤੇ ਉਨ੍ਹਾਂ ਦਾ ਮਾਨ-ਸਨਮਾਨ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਦੀਆਂ ਹੋਰ ਇਕਾਈਆਂ ਗਠਿਤ ਕਰਨ ਦੇ ਨਾਲ-ਨਾਲ ਹੋਰਨਾਂ ਯੋਗ ਤੇ ਮਿਹਨਤੀ ਮਹਿਲਾਵਾਂ ਨੂੰ ਅਹੁੱਦੇਦਾਰੀਆਂ ਦੇ ਕੇ ਨਿਵਾਜਿਆ ਜਾਵੇਗਾ।
              ਇਸ ਮੌਕੇ ਮੈਡਮ ਗੁਰਵਿੰਦਰ ਕੌਰ ਮਾਨ, ਮੈਡਮ ਬਿਊਟੀ ਸਿੰਘ, ਵੰਦਨਾ ਸੰਧੂ, ਗੁਲਸ਼ਨ ਕੌਰ ਚਾਵਲਾ, ਰਿਤੁ, ਮਨਜੀਤ ਕੌਰ, ਚਰਨਜੀਤ ਕੌਰ ਤੇ ਨਿਸ਼ਾ ਚੌਹਾਨ ਨੇ ਕਿਹਾ ਕਿ ਸੰਸਥਾ ਦੇ ਵੱਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਇਸ ਨੂੰ ਤਨਦੇਹੀ ਨਾਲ ਨਿਭਾਉਣਗੀਆਂ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …