ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਉਰੋ) – ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਦੇ ‘ਇੰਟਰਨਲ ਕੁਆਲਿਟੀ ਬੀਮਾ ਸੈਲ (ਆਈ.ਕੁਯ.ਏ.ਸੀ) ਵੱਲੋਂ
“ਕੋਵਿਡ -19 ਦੇ ਕਾਲਜ ਨੌਜਵਾਨਾ ਦੀ ਮਾਨਸਿਕ ਸਿਹਤ ਉਪਰ ਅਸਰ” ਵਿਸ਼ੇ ਤੇ ਆਧਾਰਿਤ ਆਨਲਾਈਨ ਅੰਤਰਰਾਸ਼ਟਰੀ ਵੈਬੀਨਾਰ’ ਕਰਵਾਇਆ ਗਿਆ।ਇਸ “ਅੰਤਰਰਾਸ਼ਟਰੀ ਵੈਬੀਨਾਰ” ਵਿੱਚ ਕਈ ਨਾਮੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਹੋਰ ਉਚ ਵਿਦਵਾਨਾਂ ਨੇ ਹਿੱਸਾ ਲਿਆ।
ਇਸ ‘ਅੰਤਰਰਾਸ਼ਟਰੀ ਵੈਬੀਨਾਰ” ਦੇ ਮੁੱਖ ਮਹਿਮਾਨ ਜੀ.ਡੀ. ਸ਼ਰਮਾ, ਵਾਈਸ ਚਾਂਸਲਰ, ਅਟੱਲ ਬਿਹਾਰੀ ਵਾਜਪਾਈ ਯੂਨੀਵਰਸਿਟੀ, ਬਿਲਾਸਪੁਰ (ਛੱਤੀਸਗੜ੍ਹ), ਮੁੱਖ ਬੁਲਾਰੇ ਡਾ. ਅਮਿਤ ਕੋਟਸ, ਡੀਨ ਫੈਕਲਟੀ ਆਫ ਐਜੂਕੇਸ਼ਨ ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ, ਪ੍ਰੋਫੈਸਰ ਆਰ.ਬੀ ਸੋਲਾਂਕੀ, ਵਾਈਸ ਚਾਂਸਲਰ, ਚੌਧਰੀ ਰਣਬੀਰ ਸਿੰਘ, ਯੂਨੀਵਰਸਿਟੀ, ਜੀਂਦ (ਹਰਿਆਣਾ) ਅਤੇ ਡਾ. ਪਰਸ਼ੋਤਮ ਦਾਸ ਗਰਗ, ਐਮ.ਡੀ. ਮਨੋਵਿਗਿਆਨ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਸਨਮਾਨ ਦੇ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਤੋਂ ਇਲਾਵਾ ਇਸ ‘ਅੰਤਰਰਾਸ਼ਟਰੀ ਵੈਬੀਨਾਰ’ ਵਿੱਚ ਯੂ.ਕੇ, ਯੂ.ਐਸ.ਏ, ਨਿਯੂਜ਼ੀਲੈਂਡ ਅਤੇ ਭਾਰਤ ਵਰਗੇ ਦੇਸ਼ਾਂ ਤੋਂ ਸ੍ਰੋਤ ਵਿਅਕਤੀਆਂ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰਾਂ ਤੇ ਤਜਰਬਿਆ ਨੂੰ ਸਾਂਝਾ ਕੀਤਾ।
ਇਸ ‘ਅੰਤਰਰਾਸ਼ਟਰੀ ਵੈਬੀਨਾਰ’ ਦੇ ਕੁੱਲ 6 ਟਕਨੀਕਲ ਸ਼ੈਸ਼ਨ ਹੋਏ ਇਸ ਵਿੱਚ 500 ਤੋਂ ਵੱਧ ਪ੍ਰਤੀਯੋਗੀਆ ਨੇ ਹਿੱਸਾ ਲਿਆ ਅਤੇ 25 ਤੋ ਵੀ ਵੱਧ ਪ੍ਰੋਤ ਵਿਅਕਤੀਆਂ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਪੇਪਰ ਪੜੇ ਗਏ।ਇਸ ਕੌਮਾਂਤਰੀ ਵੈਬੀਨਾਰ ਦੇ ਦੌਰਾਨ ਵੱਖ-ਵੱਖ ਸਿੱਖਿਅਕ ਮਾਹਿਰਾਂ ਵੱਲੋਂ ਕੋਵਿਡ-19 ਦੌਰਾਨ ਨੌਜਵਾਨਾਂ ਨੂੰ ਸਿੱਖਿਆ ਅਤੇ ਬਾਕੀ ਖੇਤਰ ਵਿੱਚ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਪ੍ਰਗਟ ਕੀਤੇ ਗਏ।‘ਕੌਮਾਂਤਰ ਵੈਬੀਨਾਰ’ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਸ੍ਰੋਤ ਵਿਅਕਤੀਆਂ ਵੱਲੋਂ ਸੰਸਥਾ ਦੇ ਮੁੱਖੀ ਡਾ. ਜੀਵਨ ਜੋਤੀ ਸਿਡਾਨਾ ਨੇ ਇਸ ਕੋਵਿਡ-19 ਦੌਰਾਨ ਉਠਾਏ ਗਏ ਕਦਮ ਦੀ ਸ਼ਲਾਘਾ ਕੀਤੀ ਗਈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media