Friday, September 25, 2026

ਹੋਰਾਂ ਲਈ ਮਿਸਾਲ ਬਣੀਆਂ ਕੋਰੋਨਾ ਵਾਇਰਸ ਖਿਲਾਫ ਲੜ ਰਹੀਆਂ ਵਾਰਡ 13 ਦੀਆਂ ਔਰਤਾਂ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਵਾਇਰਸ ਖਿਲਾਫ ਜ਼ੰਗ ਲੜ ਰਹੀਆਂ ਸਥਾਨਕ ਨਗਰ ਨਿਗਮ ਵਾਰਡ ਨੰ: 13 ਦੀਆਂ ਔਰਤਾਂ

ਹੋਰਾਂ ਲਈ ਇਕ ਮਿਸਾਲ ਪੇਸ਼ ਕਰ ਰਹੀਆਂ ਹਨ।ਭਾਜਪਾ ਇੰਚਾਰਜ਼ ਲਵਲੀਨ ਵੜੈਚ ਵਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਪੰਪ ਆਪਣੇ ਮੋਢਿਆਂ ’ਤੇ ਰੱਖ ਕੇ ਗਲੀਆਂ ਵਿੱਚ ਜਾ ਕੇ ਸੈਨੇਟਾਈਜ਼ਰ ਦਾ ਸਪਰੇਅ ਕੀਤਾ ਜਾ ਰਿਹਾ ਹੈ।ਲੋਕਾਂ ਨੂੰ ਫੇਸ ਮਾਸਕ ਲਗਾਉਣ, ਦੋ ਮੀਟਰ ਦਾ ਫਾਸਲਾ ਰੱਖਣ ਸਮੇਤ ਕੋਰੋਨਾ ਦੇ ਬਚਾਅ ਤੇ ਇਸ ਦੇ ਲੱਛਣਾਂ ਬਾਰੇੇ ਲਿਟਰੇਚਰ ਵੀ ਵੰਡਿਆ ਜਾ ਰਿਹਾ ਹੈ।ਉਨਾਂ ਵਲੋਂ ‘ਕੋਰੋਨਾ ਤੋਂ ਡਰਨਾ ਨਹੀਂ, ਬਲਕਿ ਲੜਨਾ ਹੈ’ ਲਿਖੀਆਂ ਤਖਤੀਆਂ ਗਲਾਂ ਵਿੱਚ ਪਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ, ਏਕਨੂਰ ਸੇਵਾ ਟਰੱਸਟ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੱਲੋਂ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਨੇ ਸਹਿਯਗੀਆਂ ਤੇ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ।
                  ਇਸ ਮੌਕੇ ਸੋਨੀਆ ਸ਼ਰਮਾ, ਹਰਮੀਤ ਕੌਰ, ਅੰਜਨਾ ਸ਼ਰਮਾ, ਨੀਲੂ, ਰੀਟਾ ਸ਼ਰਮਾ, ਅਕਾਸ਼ਮੀਤ ਵੜੈਚ, ਆਸ਼ਾ ਸ਼ਰਮਾ, ਊਸ਼ਾ ਰਾਥੀ, ਮਾਇਆ ਦੇਵੀ, ਸੁਮਨ, ਮੀਰਾ, ਜੋਤੀ, ਅਮਿਤਾ, ਪਲਵਿੰਦਰ ਕੌਰ, ਰਮਾ, ਬਲਵਿੰਦਰ ਕੌਰ, ਪਵਨ ਸ਼ਰਮਾ, ਪ੍ਰੇਮ ਪਹਿਲਵਾਨ, ਗਣੇਸ਼ ਦੱਤ, ਸ਼ਿਵ ਕੁਮਾਰ, ਜਤਿੰਦਰ ਅਰੋੜਾ, ਵਿਕਾਸ ਭਾਸਕਰ, ਰਾਮ ਸਿੰਘ ਪੰਵਾਰ, ਪਵਿੱਤਰਜੋਤ, ਰਜਿੰਦਰ ਸਿੰਘ ਆਦਿ ਮੌਜੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …